ਅਸੀਂ ਚੰਗੀਆਂ ਗੱਲਾਂ ਕੀ ਲਿਖਣੀਆਂ,
ਅੱਜਕੱਲ ਸਾਰੇ ਹੀ ਸਮਝਦਾਰ ਨੇ,
ਕੌਣ ਸਿੱਖਦਾ ਲੜ ਮਿਹਨਤਾਂ ਦੇ ਫੜਨੇ,
ਸਾਰੇ ਹੀ ਮਾਪਿਆ ਦੇ ਕਰਜ਼ਦਾਰ ਨੇ,
ਕਹਿੰਦੇ ਕੰਮ ਵੀ ਸਾਡੇ ਹਿਸਾਬ ਦਾ ਹੋਵੇ,
ਜਦੋਂ ਪੜ੍ਹ ਲੈਂਦੇ ਅੱਖਰ ਦੋ-ਚਾਰ ਨੇ,
ਕਮਾਉਂਦੇ ਦਸ ਵੀ ਨਹੀਂ,
ਲੋਕਾਂ ਨੂੰ ਦੱਸਦੇ ਸਾਡੇ ਖਰਚੇ ਹਜ਼ਾਰ ਨੇ,
ਮੁੰਡੇ ਜਿੱਦ ਨਾਲ ਕਰਾਉਂਦੇ ਲਵ-ਮੈਰਿਜਾਂ,
ਉਂਝ ਭਾਵੇਂ ਕੁਆਰੀਆਂ ਭੈਣਾਂ ਤਿੰਨ- ਚਾਰ ਨੇ,
ਦੋ ਦੋ ਤਿੰਨ ਤਿੰਨ ਨਾਲ ਨਾਲ ਪਾਉਂਦੇ ਬਾਤਾਂ ਇਸ਼ਕ ਦੀਆਂ,
ਸੱਚੇ ਸੁੱਚੇ ਅੱਜਕੱਲ ਕਿੱਥੇ ਪਿਆਰ ਨੇ,
ਚਾਚੇ ਤਾਇਆ ਨਾਲ ਬੋਲਣੋ ਹਟੇ ਨਿੱਕੀ ਜਿਹੀ ਗੱਲ ਕਰਕੇ,
Facebook ਤੇ ਜੋੜੇ ਜੋ ਅਨਜਾਣ ਦਸ ਦਸ ਹਜ਼ਾਰ ਨੇ,
ਪੜ੍ਹ ਲਿਖ ਕੇ ਕਈ ਬਣੇ ਮਜ਼ਦੂਰ ਫਿਰਦੇ,
ਖਾ ਲਿਆ ਪੰਜਾਬ ਬੇਰੁਜ਼ਗਾਰੀ ਦੀ ਮਾਰ ਨੇ,
ਕਈ ਚੰਗੀਆਂ ਕਿਤਾਬਾਂ ਪੜ੍ਹ ਕੇ ਲਿਖਦੇ ਆਪਣੇ ਜਜ਼ਬਾਤਾਂ ਨੂੰ,
ਬਿਨਾਂ ਪੜ੍ਹੇ ਲਿਖਦੇ ਜੋ ਅਮਨੇ ਤੇਰੇ ਵਰਗੇ ਬਥੇਰੇ ਕਲਾਕਾਰ ਨੇ..
ਅਮਨ ਮਾਜਰਾ
©Aman Majra
#Likho