ਜੇਕਰ ਅੱਖੀਂ ਮਰਦੇ ਪੁੱਤ ਮਾਵਾਂ ਦੇ, ਵੇਖਕੇ ਮੈਂ ਵੀ ਜਰ ਜਾੰਦਾ,
ਕੰਨੋਂ ਬੋਲਾ ਹੋ ਜਾਂਦਾ ਤੇ, ਬੁੱਲੀਆਂ ਤੋਂ ਚੁੱਪ ਕਰ ਜਾੰਦਾ,
ਅੱਜ ਜੋ ਮੇਰੇ ਪਿੱਛੇ ਫਿਰਦੇ, ਫੇ ਮੂਹਰੇ ਹੋ-ਹੋ ਝੁਕਣੇਂ ਸੀ,
ਜੇ ਅੰਦਰ ਖਾੱਤੇ ਮਿਲਕੇ ਮੈਂ ਵੀ ਪੈਰਾਂ ਵਿੱਚ ਪੱਗ ਧਰ ਜਾੰਦਾ,
ਅੰਦਰ ਵਲ੍ਹਦੇ ਭਾੰਵੜ੍ਹ ਨੇਂ ਮੇਂਰੀ ਰੁਹ ਨੂੰ ਸ਼ੇਕ ਪੁਚਾਇਆ ਏ,
ਜੇ ਚਾਹੁੰਦਾ ਤਾਂ ਲੈ-ਦੇਕੇ ਮੈਂ ਵੀ ਅੰਦਰੋਂ-ਅੰਦਰੀ ਠ੍ਹਰ ਜਾਂਦਾ,
ਮੈਂ ਬਾੱਟੇ ਦੇ ਵਿੱਚ ਘੋਲ-ਘੋਲਕੇ ਅਮਰ ਪਤਾੱਸੇ ਪੀੱਤੇ ਨੇਂ,
ਜੇ ਪਿੱਲੇ ਘੜ੍ਹੇ ਦਾ ਪਾਣੀਂ ਹੁੰਦਾ , ਹੁਣ ਤਿੱਕ ਕਦ ਦਾ ਝਰ ਜਾੰਦਾ।।
ਕਾਲਾ ਪਲੰਬਰ ਕੁਰੰਗਾਵਾਲੀ
©ਤਾਜੇਂਦਰ ਕਾਲਾ