ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ
ਵੱਧ ਦੁੱਖਾਂ ਨਾਲ, ਵਾਅ ਐ ਮੇਰਾ
ਘਰ ਦੇ ਫ਼ਿਕਰਾਂ ਫਿੱਕਾ ਪਾਇਆ
ਗੂੜ੍ਹਾ ਹਰ ਇਕ , ਚਾਅ ਐ ਮੇਰਾ
ਬੋਝ ਬਣੇ ਆ ਮੈਂ ਤੇ ਜ਼ਿੰਦਗੀ
ਇਕ ਦੂਜੇ ਤੇ , ਹਰਖ਼ ਬਥੇਰਾ
ਗੈਰਾਂ ਦੀ ਗੱਲ ਓਹਦੇ ਮੂਹੋ
ਜਰਦਾ ਹਾਂ, ਬੜਾ ਕਰ ਕੇ ਜੇਰਾ
ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ
ਡੁੱਬ ਕੇ ਮਰ ਜਾ, ਦੇਵ ਦਲੇਰਾ
ਨਾ ਹਾਸੇ ਨਾ ਰੋਵਾਂ ਰੱਜ ਕੇ
ਹੋਣਾ ਮਰਦ, ਗੁਨਾਹ ਐ ਮੇਰਾ
ਦੇਵ ਮਹਿਰਾਜ
©Dev Mehraj
#WritersSpecial