ਝੂੱਠੇ ਬੰਦਿਆਂ ਦੇ ਨਾਲ ਪਾਉਂਦਾ ਭਾਵੇਂ ਯਾਰੀ ਹਰ ਕੋਈ,
ਪਰ ਸੱਚੇ ਬੰਦੇ ਦੇ ਲਈ ਰੱਬ ਤੋਂ ਵੱਡਾ ਯਾਰ ਕੋਈ ਨਾ।
ਝੂੱਠੇ ਬੰਦਿਆਂ ਦੀ ਜਿੱਤ ਹੁੰਦੀ ਭਾਵੇਂ ਅੱਜ ਕੱਲ੍ਹ,
ਪਰ ਸੱਚੇ ਬੰਦੇ ਦੀ ਵੀ ਹੁੰਦੀ ਕਦੇ ਹਾਰ ਕੋਈ ਨਾ।
ਬੇਦਰਦੀ- ਫਰੇਬ ਹੁੰਦੀ ਏ ਪਛਾਣ ਝੂੱਠੇ ਬੰਦੇ ਦੀ,
ਤੇ ਸੱਚੇ ਬੰਦਿਆਂ ਦੇ ਵਾਂਗ ਦਿਲਦਾਰ ਕੋਈ ਨਾ।
ਜੇ ਨਾਟਕ ਰਚਾਉਣੇ ਆਂਦੇ ਝੂੱਠੇ ਬੰਦੇ ਨੂੰ,
ਤਾਂ ਸੱਚੇ ਬੰਦੇ ਦੇ ਵਾਂਗ ਵੀ ਕਲਾਕਾਰ ਕੋਈ ਨਾ।