ख़्वाब और ख़्याल ਦਰਦਾਂ ਦੇ ਬਜਾਰ ਵਿੱਚ ਕਖਾਂ ਦੀ ਕੀਮਤ ਅਸੀਂ ਤੁਲੇ ਨੀ।
ਤੂੰ ਸਾਨੂੰ ਭੁੱਲ ਗਈ ਹੋਵੇਗੀ ਪਰ ਅਸੀਂ ਨਾ ਤੈਨੂੰ ਭੁਲੇ ਨੀਂ।
ਸ਼ਾਇਦ ਤੂੰ ਕਦੇ ਖੋਲ੍ਹ ਕੇ ਦੇਖੇ ਨਹੀਂ ਖੱਤ ਮੇਰੇ ਜਜ਼ਬਾਤਾਂ ਦੇ।
ਹਰ ਰੋਜ਼ ਬੇਸ਼ੁਮਾਰ ਖਤ ਲਿਖ ਕੇ ਤੈਨੂੰ ਸੀ ਅਸੀਂ ਕੱਲੇ ਨੀ।
ਸਡ ਗੁਸੇ ਗਿਲੇ ਭੁੱਲ ਸਾਰੇ ਤੂੰ ਫੇਰ ਤੋਂ ਵਾਪਸ ਮੁੜ ਆਜਾ।
ਤੂੰ ਵਜਾ ਹੈਂ ਮੇਰੇ ਜੀਣ ਦੀ ਤੇਰੇ ਬਗੈਰ ਨਾ ਕੁਝ ਵੀ ਪੱਲੇ ਨੀ।
ਅੱਖਾਂ ਬੰਦ ਕਰਕੇ ਖੁਆਬਾਂ ਵਿੱਚ ਤੇਰਾ ਦੀਦਾਰ ਕਰਦੇ ਹਾਂ।
ਤੇਰਾ ਅਹਿਸਾਸ ਕਰਾ ਜਾਂਦੇ ਤੇਰੇ ਪਿੰਡ ਦੀ ਹਵਾ ਦੇ ਬੁੱਲੇ ਨੀ।
ਦਸ ਪੂਰੀ ਜ਼ਿੰਦਗੀ ਵੇ ਸੱਜਣਾ ਕਿਵੇਂ ਤਨਹਾ ਅਸੀਂ ਗੁਜਾਰਾਂਗੇ।
ਸੋਚ ਕੇ ਵੇਖੀਂ ਇੱਕ ਕਦਮ ਵੀ ਤੇਰੇ ਬਿਨਾਂ ਕਦੇ ਅਸੀਂ ਚੱਲੇ ਨੀ।
©ਰਵਿੰਦਰ ਸਿੰਘ (RAVI)
#khwaab