ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ
ਤੂੰ ਲਿਖਦਾ ਰਹਿੰਦਾ ਸਾਰੇ ਆ ਤੇ
ਕਿਵੇ ਸਿਫਤ ਕਰਾਂ ਤੇਰੀ ਕਲਮ ਦੀ ਮੈਂ
ਪੱਲੇ ਸ਼ਬਦ ਨਾ ਇੱਕ ਸੱਜਣਾ
ਤੂੰ ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ
ਕਦੋਂ ਹੱਸਦਾ ਏ ਕਦੋਂ ਰੋਂਦਾ ਏ
ਕਦੋਂ ਜਾਗਦਾ ਏ ਕਦ ਸੋਂਦਾ ਏ
ਬਹੁਤ ਕੋਸ਼ਿਸ਼ ਕੀਤੀ ਮੈਂ ਲੱਭਣ ਦੀ
ਤੇਰੀ ਤਸਵੀਰ ਨਾ ਹੁੰਦੀ ਦਿਖ ਸੱਜਣਾ
ਤੂੰ ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ
❤️
#sunkissed