White ਤੋੜ ਤੋੜ ਕੇ ਪੱਥਰ ਨੂੰ ਮੈਂ
ਮੂਰਤ ਇੱਕ ਬਣਾਈ ਸੀ
ਹਨੇਰੀ ਜਹੀ ਉਹਦੀ ਜਿੰਦਗੀ ਦੇ ਵਿੱਚ
ਇੱਕ ਪਿਆਰ ਦੀ ਜੋਤ ਜਗਾਈ ਸੀ
ਜੋ ਜੋਤ ਜਗੀ ਤੋਂ ਚਾਨਣ ਹੋਇਆ
ਉਹਨੇ ਵੰਡ ਦਿੱਤਾ ਚਾਰੇ ਪਾਸੇ
ਮੈਂ ਜਿਸਨੂੰ ਹੱਸਣਾ ਸਿਖਾਇਆ ਸੀ
ਮੇਰੇ ਓਹੀਓ ਖੋਹ ਕੇ ਲੈ ਗਿਆ ਹਾਸੇ
ਹਾਸੇ ਖੁਸ਼ੀਆਂ ਵੰਡਦਾ ਰਿਹਾ ਉਹ
ਜਾ ਕੇ ਹੋਰਾਂ ਦੇ ਵਿਹੜੇ
ਉਹ ਹੁਣ ਕਿਸੇ ਹੋਰ ਨਾਲ ਪੂਰੇ ਕਰਦਾ
ਸੀ ਅਸੀਂ ਸੁਪਨੇ ਦੇਖੇ ਜਿਹੜੇ
ਹੁਣ ਜਦ ਸੁਪਨਿਆਂ ਵਿੱਚ ਉਹ ਦਿਖਦਾ ਮੈਂਨੂੰ
ਮੈਂ ਅੱਖ ਖੁੱਲੀ ਤੋਂ ਰੋਵਾਂ
ਕਦੇ ਮੁੜ ਨਾ ਆ ਜਾਵੇ ਸੁਪਨਾ ਉਹਦਾ
ਮੈਂ ਡਰਦਾ ਡਰਦਾ ਸੌਵਾਂ
ਨੀ ਮੈਂ ਡਰਦਾ ਡਰਦਾ ਸੌਵਾਂ
©its_sukh3337
#Sad_Status sad poetry poetry poetry lovers