ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ | ਪੰਜਾਬੀ ਸ਼ਾਇਰੀ ਅਤੇ

"ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ ਅੰਬਰ ਆਪਣੇ ਹਿੱਸੇ , ਬਣ ਜਾਈਏ ਅਣਮੁੱਲੇ । ਖੰਭਾਂ ਦਾ ਇਕ ਰੁੱਗ ਬਣਾ ਕੇ , ਮੋਢਿਆਂ ਉੱਤੇ ਧਰੀਏ । ਸਿੱਖੀਏ ਉੱਡਣਾ ਉਚ-ਅਸਮਾਨੀ , ਹੌਸਲਾ ਐਸਾ ਕਰੀਏ l ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਹੱਸਦੇ ਦੰਦਾਂ ਸੰਗ ਪ੍ਰੀਤਾਂ , ਜੱਗ ਦੀ ਰੀਤ ਪੁਰਾਣੀ । ਰੋਂਦੇ ਚਿਹਰੇ ਸੱਭ ਦੁਰਕਾਰੇ , ਪੀੜ ਕਿਸੇ ਨਾ ਜਾਣੀ । ਰੋਣੇ ਜਿੰਦਗੀ ਦੇ ਵਿੱਚੋਂ ਕੱਢੀਏ , ਹਾਸੇ ਖੁਸ਼ੀਆਂ ਭਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਛੋਟੇ ਹਾਂ ਪਰ ਸੁਪਨੇ ਵੱਡੇ , ਰਹਿਣ ਦੇਣੇ ਨਾ ਅਧੂਰੇ । ਮਿਹਨਤਾਂ ਅੱਗੇ ਪੱਥਰ ਪਿਘਲੇ , ਹੁੰਦੇ ਸੁਪਨੇ ਪੂਰੇ । ਸੂਰਜ ਵਾਂਗੂੰ ਮਘੀਏ ਤਪੀਏ , ਨੇਰ੍ਹਿਆਂ ਵਿਚ ਨਾ ਠਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਅੰਬਰ ਸਾਡਾ ਜਗਤ ਏ ਸਾਰਾ , ਖੰਭ ਕਿਤਾਬਾਂ ਹੋਣੇ । ਗਿਆਨ ਹੌਸਲਾ ਬਣ ਜਾਊ ਸਾਡਾ , ਗੀਤ ਤਰੱਕੀਆਂ ਗਉਣੇ । ਕਹੇ ਹਰਜੀਤ ਆਓ ! ਹਿੰਮਤਾਂ ਕਰੀਏ ਮਿਹਨਤਾਂ ਤੋਂ ਨਾ ਡਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ©Harjit Dildar "

ਚੱਲ ਜਿੰਦੇ ਕੁਝ ਐਸਾ ਕਰੀਏ , ਜੱਗ ਸਾਨੂੰ ਨਾ ਭੁੱਲੇ । ਕਰੀਏ ਅੰਬਰ ਆਪਣੇ ਹਿੱਸੇ , ਬਣ ਜਾਈਏ ਅਣਮੁੱਲੇ । ਖੰਭਾਂ ਦਾ ਇਕ ਰੁੱਗ ਬਣਾ ਕੇ , ਮੋਢਿਆਂ ਉੱਤੇ ਧਰੀਏ । ਸਿੱਖੀਏ ਉੱਡਣਾ ਉਚ-ਅਸਮਾਨੀ , ਹੌਸਲਾ ਐਸਾ ਕਰੀਏ l ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਹੱਸਦੇ ਦੰਦਾਂ ਸੰਗ ਪ੍ਰੀਤਾਂ , ਜੱਗ ਦੀ ਰੀਤ ਪੁਰਾਣੀ । ਰੋਂਦੇ ਚਿਹਰੇ ਸੱਭ ਦੁਰਕਾਰੇ , ਪੀੜ ਕਿਸੇ ਨਾ ਜਾਣੀ । ਰੋਣੇ ਜਿੰਦਗੀ ਦੇ ਵਿੱਚੋਂ ਕੱਢੀਏ , ਹਾਸੇ ਖੁਸ਼ੀਆਂ ਭਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਛੋਟੇ ਹਾਂ ਪਰ ਸੁਪਨੇ ਵੱਡੇ , ਰਹਿਣ ਦੇਣੇ ਨਾ ਅਧੂਰੇ । ਮਿਹਨਤਾਂ ਅੱਗੇ ਪੱਥਰ ਪਿਘਲੇ , ਹੁੰਦੇ ਸੁਪਨੇ ਪੂਰੇ । ਸੂਰਜ ਵਾਂਗੂੰ ਮਘੀਏ ਤਪੀਏ , ਨੇਰ੍ਹਿਆਂ ਵਿਚ ਨਾ ਠਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ਅੰਬਰ ਸਾਡਾ ਜਗਤ ਏ ਸਾਰਾ , ਖੰਭ ਕਿਤਾਬਾਂ ਹੋਣੇ । ਗਿਆਨ ਹੌਸਲਾ ਬਣ ਜਾਊ ਸਾਡਾ , ਗੀਤ ਤਰੱਕੀਆਂ ਗਉਣੇ । ਕਹੇ ਹਰਜੀਤ ਆਓ ! ਹਿੰਮਤਾਂ ਕਰੀਏ ਮਿਹਨਤਾਂ ਤੋਂ ਨਾ ਡਰੀਏ । ਖੰਭਾਂ ਦਾ ਇਕ ਰੁੱਗ ਬਣਾ ਕੇ , ........................ ©Harjit Dildar

#Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude

People who shared love close

More like this

Trending Topic