"ਸਾਰੇ ਦਿਨ ਦਾ ਥੱਕ ਕੇ ਸੁੱਤਾ
ਚੇਤਾ ਦਿਲ ਵਿੱਚ ਡੱਕ ਕੇ ਸੁੱਤਾ
ਫੇਰ ਨਾ ਤੇਰੀਆਂ ਚਿੱਠੀਆਂ ਆਈਆਂ
ਡੀਕ'-ਡੀਕ' ਕੇ ਅੱਕ ਕੇ ਸੁੱਤਾ
ਅੰਬਰ ਦਾ ਚੰਨ ਲੁੱਕਿਆ ਕਿੱਥੇ?
ਅੱਖਾਂ ਤਾਂਹ' ਨੂੰ ਚੱਕ ਕੇ ਸੁੱਤਾ
ਅੰਬਰਾਂ ਤੇ ,ਤੇਰਾ ਮੁੱਖ ਨਾ ਲੱਭਿਆ
ਖਾਲੀ ਤਾਰੇ ,ਤੱਕ ਕੇ ਸੁੱਤਾ
ਸੀਨੇ ਤੇ, ਤਸਵੀਰਾਂ ਤੇ ਨੲੀ
ਖਾਲੀ ਸਫਾ ਮੈਂ,ਰੱਖ ਕੇ ਸੁੱਤਾ"