ਦੀਦ
ਜਿਸ ਦਿਨ ਦਾ ਵੇਖਿਆ ਮੈਂ ਤੈਨੂੰ
ਸੁੱਧ ਬੁੱਧ ਨਾ ਰਹੀ ਹਾਏ ਮੈਨੂੰ
ਦਿਲ ਹੋ ਗਿਆ ਹੈ ਤੇਰਾ ਹੀ ਮੁਰੀਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਨੂੰ ਅੰਬਰਾਂ ਤੋਂ ਆਈ ਹੋਈ ਲੱਗਦੀ ਏਂ ਹੂਰ
ਫੁੱਲ ਫ਼ਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ
ਮੇਰੀ ਤੂੰ ਹੀ ਹੈਂ ਦੀਵਾਲੀ ਤੂੰ ਹੀ ਈਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੱਕ ਗੜਵੇ ਦੇ ਵਾਂਗੂੰ ਧੋਣ ਲੱਗਦੀ ਸੁਰਾਹੀ
ਜਾਪ ਦਾ ਏ ਵੇਹਲੇ ਬੇਹ ਕੇ ਰੱਬ ਨੇ ਬਣਾਈ
ਲਾਈ ਰੱਬ ਨੇ ਹੈ ਤੇਰੇ ਉੱਤੇ ਰੀਜ਼ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਂਥੋਂ ਹੁੰਦੀ ਨਾ ਸਿਫ਼ਤ ਤੇਰੇ ਬਾਰੇ ਮੁਟਿਆਰੇ
ਤੇਰੇ ਹਰ ਇੱਕ ਨੱਖਰੇ ਹੀ ਲੱਗਦੇ ਪਿਆਰੇ
ਬਲਜੀਤ ਮਾਹਲੇ ਦੀ ਉੱਡ ਗਈ ਆ ਨੀਂਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੇਖ਼ਕ ਬਲਜੀਤ ਸਿੰਘ ਮਾਹਲਾ
©Baljit Singh Mahla
deed