ਮਾੜਾ Time
ਮੇਰੇ ਤੇ ਮਾੜਾ ਟਾਈਮ ਸੀ ਆ ਗਿਆ, ਜਦੋਂ ਦੁੱਖਾਂ ਦੇ ਸੀ, ਮੈਂ ਰਾਹ ਪਿਆ ।
ਆਪਣੇ ਜੋ ਸੀ ਉਹ ਨੱਠ ਗਏ ,
ਮੱਥੇ ਤਿਉੜੀ ਸੀ, ਵੱਟ ਗਏ,
ਤੇ , ਜਾਂਦੇ ਜਾਂਦੇ ਸੀ , ਇਹ ਦੱਸ ਗਏ ,
ਕੀ! ਕਾਕਾ... ਮਾੜਾ ਟਾਈਮ ਤੇਰੇ ਤੇ ਵਾ ਆ ਗਿਆ,
ਹੁਣ ਤੂੰ ਦੁੱਖਾਂ ਦੇ ਵਾ ਰਾਹ ਪਿਆ ।
ਆਪਣੇ ਦੁੱਖ ਹੁੰਦੇ ਤਾਂ ਮੈ ਹੰਡ ਲੈਂਦਾ
ਆਪੇ ਸੂਈਆਂ ਨਾਲ ਗੰਢ ਲੈਂਦਾ,
ਦੁੱਖ ਤਾਂ ਮਾਂ ਦੇ ਸੀ ਜੋ ਗੋਡੇ ਟਕਾ ਗਏ ,
ਖੜੇ ਖੜੇ ਨੂੰ ਸੀ ਜੋ ਰਵਾ ਗਏ।
ਜਦੋਂ ਮਾੜਾ ਟਾਈਮ ਸੀ, ਮੇਰੇ ਤੇ ਆ ਗਿਆ
ਜਦੋਂ ਦੁੱਖਾਂ ਦੇ ਸੀ, ਮੈ ਰਾਹ ਪਿਆ।
AMRIT