ਨਰਮ ਮਿੱਟੀ ਦਾ ਸੀ ਬਣਿਆ ਕਿਨਾਰਾ ਖਰ ਗਿਆ ਹੋਣੈ ਉੱਜੜ ਗਿਆ ਆ | ਪੰਜਾਬੀ Video

ਨਰਮ ਮਿੱਟੀ ਦਾ ਸੀ ਬਣਿਆ ਕਿਨਾਰਾ ਖਰ ਗਿਆ ਹੋਣੈ
ਉੱਜੜ ਗਿਆ ਆਲ੍ਹਣਾ ਜਿਸਦਾ ਉਹ ਕਿੱਥੇ ਘਰ ਗਿਆ ਹੋਣੈ

ਇਕ ਮੌਸਮ ਸੀ ਪੱਤਝੜ ਦਾ ਹਨੇਰੀ ਰਾਤ ਸੀ ਉੱਤੋਂ
ਉੱਤੋਂ ਬੱਦਲ ਤਬਾਹੀ ਦਾ ਸਿਰ ਤੇ ਵਰ ਗਿਆ ਹੋਣੈ

ਮੁਹੱਬਤ ਦਾ ਮੁਸਾਹਿਬ ਸੀ ਜੋ ਛੱਡ ਕੇ ਤੁਰ ਗਿਆ ਸੱਜਣ
ਧਰਮ ਦਾ ਦੇਖ ਕੇ ਝੰਡਾ ਓਹ ਸ਼ਾਇਦ ਡਰ ਗਿਆ ਹੋਣੈ

People who shared love close

More like this

Trending Topic