ਬਰਫੀਲੀ ਠੰਡ ਦੀ ਇੱਕ ਰਾਤ ,
ਇੱਕ ਅਮੀਰ ਆਦਮੀ ਆਪਣੇ ਘਰ ਦੇ ਬਾਹਰ ਇੱਕ ਗ਼ਰੀਬ ਬਜ਼ੁਰਗ ਵਿਅਕਤੀ ਨੂੰ ਮਿਲਦਾ ਹੈ ।
ਪੁੱਛਦਾ ਹੈ ਕਿ ਤੈਨੂੰ ਠੰਡ ਮਹਿਸੂਸ ਨਹੀਂ ਹੁੰਦੀ?
ਪਿੰਡੇ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ?
ਬਜ਼ੁਰਗ ਆਦਮੀ ਨੇ ਜਵਾਬ ਦਿੱਤਾ,
“ਮੇਰੇ ਕੋਲ ਗਰਮ ਕੋਈ ਗਰਮ ਕੱਪੜਾ ਨਹੀਂ ਹੈ ਪਰ ਮੈਨੂੰ ਇਸ ਤਰ੍ਹਾਂ ਰਹਿਣ ਦੀ ਆਦਤ ਹੋ ਗਈ ਹੈ ਫ਼ਰਕ ਨਹੀਂ ਪੈਂਦਾ।
ਅਮੀਰ ਆਦਮੀ ਕਹਿੰਦਾ ,
“ਇੰਤਜ਼ਾਰ ਕਰ ਮੇਰੇ ਵਾਪਸ ਆਉਣ ਤੱਕ ,
ਮੈਂ ਹੁਣ ਆਪਣੇ ਘਰ ਅੰਦਰ ਜਾਵਾਂਗਾ ਅਤੇ ਤੇਰੇ ਲਈ ਕੁਝ ਗਰਮ ਕੱਪੜਾ ਲੈਕੇ ਆਉਂਦਾ ਹਾਂ।
ਗ਼ਰੀਬ ਆਦਮੀ ਖੁਸ਼ ਹੋਇਆ,
ਅਤੇ ਕਿਹਾ ਉਹ ਇੰਤਜ਼ਾਰ ਕਰੇਗਾ। ਅਮੀਰ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਆਪਣੇ ਕਿਸੇ ਕੰਮ ਵਿੱਚ ਵਿਅਸਤ ਹੋ ਜਾਂਦਾ ਹੈ ਅਤੇ ਗਰੀਬ ਆਦਮੀ ਦਾ ਚੇਤਾ ਭੁੱਲ ਜਾਂਦਾ ਹੈ।
ਸਵੇਰੇ ਹੀ ਉਸਨੂੰ ਓਹ ਗਰੀਬ ਆਦਮੀ ਚੇਤੇ ਆਉਂਦਾ ਹੈ ਅਤੇ ਬਾਹਰ ਆ ਕੇ ਉਹਨੂੰ ਲੱਭਦਾ ਹੈ ਅਤੇ ਉਹ ਉਸ ਬਜ਼ੁਰਗ ਨੂੰ ਠੰਡ ਨਾਲ ਮਰਿਆ ਹੋਇਆ ਪਾਉਂਦਾ ਹੈ।
ਪਰ ਉਹ ਇੱਕ ਕਾਗਜ਼ ਤੇ ਇੱਕ ਨੋਟ ਲਿਖਕੇ ਛੱਡ ਜਾਂਦਾ ਹੈ , " ਜਦੋਂ ਮੇਰੇ ਕੋਲ ਗਰਮ ਕੱਪੜੇ ਨਹੀਂ ਸਨ ਤਾਂ ਮੇਰੇ ਕੋਲ ਠੰਡ ਵਿੱਚ ਜ਼ਿੰਦਾ ਰਹਿਣ ਦੀ ਆਤਮ ਸ਼ਕਤੀ ਸੀ ।
ਪਰ ਜਦੋਂ ਤੂੰ ਮੇਰੀ ਮੱਦਦ ਕਰਨ ਦਾ ਵਾਅਦਾ ਕੀਤਾ ਤਾਂ ਮੈਂ ਤੇਰੇ ਵਾਅਦੇ ਨਾਲ ਬੰਨ੍ਹਿਆ ਗਿਆ ਅਤੇ ਮੇਰੀ ਸਹਿਣਸ਼ਕਤੀ ਨੂੰ ਮੇਰੇ ਤੋਂ ਖੋਹ ਲਿਆ।
ਸਿੱਖਿਆ- ਕਦੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਾਅਦਾ ਨਾ ਕਰੋ ਜੋ ਤੁਸੀਂ ਨਿਭਾ ਨਹੀਂ ਸਕਦੇ ,
ਇਹ ਗੱਲ ਤੁਹਾਡੇ ਲਈ ਸ਼ਾਇਦ ਮਾਇਨੇ ਨਾ ਰੱਖੇ ਪਰ ਦੂਜੇ ਇਨਸਾਨ ਲਈ ਬਹੁਤ ਮਾਇਨੇ ਰੱਖਦੀ ਹੈ।
ਦੂਜੀ ਗੱਲ ਇਹ ਕਿ ਕਦੇ ਵੀ ਕਿਸੇ ਦੇ ਕੀਤੇ ਵਾਅਦੇ ਆਸਰੇ ਤਦ ਤੱਕ ਨਾ ਬੈਠੋ ਜਦੋਂ ਤੱਕ ਕੋਈ ਤੁਹਾਡੇ ਲਈ ਕੁਝ ਕਰ ਨਹੀਂ ਦਿੰਦਾ ।
ਓਦੋਂ ਤੱਕ ਆਪਣੀ ਹਿੰਮਤ ਨਾਲ ਆਪਣੀ ਸਮਰੱਥਾ ਅਨੁਸਾਰ ਜ਼ਿੰਦਗੀ ਜੀਓ।