ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ,
ਪਹਿਲਾਂ ਵਿਚ ਕੁੱਖਾਂ ਦੇ ਜੋ ਮਾਰੇ ਭਗਤੋਂ ।
ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
ਮੇਨੂੰ ਕੀ ਮੁੱਲ ਓਹ ਦੀਆਂ ਚੁੰਨੀਆਂ ਦਾ,
ਜਿਨ੍ਹੇ ਵਿੱਚ ਬਾਜ਼ਾਰ, ਕੱਪੜੇ ਉਤਾਰੇ ਭਗਤੋਂ ।
ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
ਮੈਂ ਭਰਾਂ, ਕਿਵੇਂ ਤੁਹਾਡੇ ਖਜ਼ਾਨਿਆਂ ਨੂੰ,
ਤੁਸੀਂ ਤਾਂ ਬੈਠੇ, ਨੂੰਹਾਂ ਦੇ ਸਹਾਰੇ ਭਗਤੋਂ ।
ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
ਰੋਟੀ ਨਾ ਜੇ ਦੇ ਹੁੰਦੀ, ਮਾਂ ਬਾਪ ਨੂੰ,
ਫਿਰ ਕਿੱਥੇ ਲੱਗਣੇ ਲੇਖੇ ਭੰਡਾਰੇ ਭਗਤੋਂ।
ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
ਛੱਡ ਲਾਲਚ, ਮਾਂ ਦੇ ਚਰਨਾਂ ਵਿਚ ਰਹੀਏ,
ਹੋਕਾ ਦੇਵੇ ਬਾਂਸਲ, ਮਾਂ ਦੇ ਦਰਬਾਰੇ ਭਗਤੋਂ ।
ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
#gif
A message from mata #navratrispecial
jai mata di