"ਸ਼ਾਮਾਂ ਪਈਆਂ ਤੇ ਖੋਹਰੇ ਕਾਹਤੋਂ ਇਹ ਦਿਲ ਨੂੰ ਹੌਲ ਪਿਆ ਕਹਿੰਦਾ ਕਾਹਤੋਂ ਇਹ ਮਜ਼ਬੂਰੀਆਂ ਨੇ ਕਾਹਨੂੰ ਸੱਜਣਾ ਤੋਂ ਇਨ੍ਹੀਆਂ ਦੂਰੀਆਂ ਨੇ
ਕਹਿੰਦਾ ਵਿਸ਼ੜਣਾ ਹੀ ਸੀ ਜੇ ਅਖੀਰ ਅਸੀਂ ਕਾਹਨੂੰ ਇਹ ਖੇਲ ਰਚਾਇਆ ਸੀ ਜੋ ਕਮਲਾ ਜਿਹਾ ਸੱਜਣ ਸਾਡੀ ਝੋਲੀ ਪਾਇਆ ਸੀ
ਕਹਿੰਦਾ ਬਥੇਰੇ ਰੋਣੇ ਰੋ ਬੈਠਾਂ ਹਾਂ ਹੁਣ ਤੇ ਸਭ ਕੁਝ ਖੋ ਬੈਠਾਂ ਹਾਂ ਕਹਿੰਦਾ ਦਿਨ ਤਾਂ ਲੰਘ ਜਾਵੇ ਰੁਝੇਵਿਆਂ ਚ' ਕੁਲੈਣੀ ਰਾਤ ਕੱਟਣੀ ਬੜੀ ਔਖੀ ਏ ਪੈਣ ਸ਼ਾਮਾਂ ਤੇ ਦਿਲ ਚ' ਚੀਸ ਉਠੇ ਇਹ ਪੀੜ ਸਾਰੀ ਰਾਤ ਸਹਿਣੀ ਬੜੀ ਔਖੀ ਏ
ਕਹਿੰਦਾ ਕਦੇ ਰੋ ਰੋ ਦਰਦ ਸੁਣਾਈ ਜਾਵਾਂ ਕਦੇ ਕਰਕੇ ਬੰਦ ਮੂੰਹੋਂ ਆਵਾਜ਼ ਆਪਣੀ ਇਕੱਲੇ ਨੈਣੋ ਨੀਰ ਵਹਾਈ ਜਾਵਾਂ
©Pagal Shayar
"