White ਹਿੰਦ ਵਾਸੀਓ............
ਮੈਂ ਭਗਤ ਸਿੰਘ ਦੀ ਸੋਚ , ਸਮੇਂ ਨੇ ਲਿਆ ਹੈ ਮੈਨੂੰ ਨੋਚ
ਮੈਂ ਲੰਗੜੀ ਹੋ ਗਈਆ, ਪੈਰਾਂ ਵਿੱਚ ਆ ਗਏ ਮੇਰੇ ਮੋਚ
ਕਿਤੇ ਮਰ ਨਾ ਜਾਵਾਂ ਮੈਂ , ਮਾਰ ਪਈ ਬਿਨ ਹਥਿਆਰਾਂ ਦੀ
ਹਿੰਦ ਵਾਸੀਓ! ਮੈਨੂੰ ਮਰਦੀ ਨੂੰ, ਲੋੜ ਪੈ ਗਈ ਪਹਿਰੇਦਾਰਾਂ ਦੀ
ਮੈਂ ਸੋਚ ਪਵਿੱਤਰ ਰੂਹ ਦੀ ਹਾਂ, ਮੈਂ ਹੱਕਦਾਰ ਸਤਿਕਾਰਾਂ ਦੀ
ਉਹ ਜੋ ਵੀ ਪੜਿਆ ਤੇਰੇ ਲਈ , ਹਕੂਮਤ ਸੰਗ ਲੜਿਆ ਤੇਰੇ ਲਈ
ਇੱਕ ਤੈਨੂੰ ਆਜ਼ਾਦ ਕਰਾਉਣ ਲਈ , ਖੁਦ ਸੂਲੀ ਚੜਿਆ ਤੇਰੇ ਲਈ
ਕੀ ਰਿਸ਼ਤਾ ਉਹ ਨਿਭਾ ਗਿਆ , ਕਿਉਂ ਲਈਆਂ ਨਾ ਤੂੰ ਸਾਰਾ ਵੀ
ਹਿੰਦ ਵਾਸੀਓ ਮੈਨੂੰ ਮਰਦੀ ਨੂੰ......
ਧਰਮਾਂ ਤੋਂ ਤੇ ਜਾਤਾਂ ਤੋਂ , ਰਿਹਾ ਦੂਰ ਐਸੀਆਂ ਬਾਤਾਂ ਤੋਂ
ਤਾਂ ਹੀ ਦੇਸ ਕਰਾ ਗਿਆ ਉਹ , ਆਜਾਦ ਗੁਲਾਮੀ ਦੀਆਂ ਰਾਤਾਂ ਤੋਂ
ਜੇ ਚਾਨਣ ਉਸਦਾ ਫੈਲਦਾ ਨਾ, ਮਾਰ ਝੱਲਦਾ ਤੂੰ ਅੰਧਕਾਰਾਂ ਦੀ
ਹਿੰਦ ਵਾਸੀਓ ਮੈਨੂੰ ਮਰਦੀ ਨੂੰ.....
ਚੌਂਕ ਚ ਬੁੱਤ, ਘਰੇ ਤਸਵੀਰਾਂ , ਕਦੇ ਵੀ ਬਦਲਣ ਨਾ ਤਕਦੀਰਾਂ
ਦੇਸ਼ ਦਾ ਮਾਣ ਵਧਾਉਣਾ ਜੇ, ਹਲੂਣਾ ਦੇ ਜਗਾ ਲਓ ਜਮੀਰਾਂ
ਹਰਜੀਤ ਦੀ ਕਲਮ ਤੋਂ ਲਿਖਿਆ ਜੋ, ਕਰਕੇ ਦੇਖਿਓ ਕਦੇ ਵਿਚਾਰਾਂ ਵੀ
ਹਿੰਦ ਵਾਸੀਓ ਮੈਨੂੰ ਮਰਦੀ ਨੂੰ.....
ਹਿੰਦ ਵਾਸੀਓ ਮੈਨੂੰ ਮਰਦੀ ਨੂੰ
ਲੋੜ ਪੈ ਗਈ ਪਹਿਰੇਦਾਰਾਂ ਦੀ
ਮੈਂ ਸੋਚ ਪਵਿੱਤਰ ਰੂਹ ਦੀ ਹਾਂ
ਮੈਂ ਹੱਕਦਾਰ ਸਤਿਕਾਰਾਂ ਦੀ
ਮੈਂ ਹੱਕਦਾਰ ਸਤਿਕਾਰਾਂ ਦੀ
ਮੈਂ ਹੱਕਦਾਰ ਸਤਿਕਾਰਾਂ ਦੀ
©Harjit Dildar
#happy_independence_day