" ਜੀਤੂ " ਹੁਣ ਜਵਾਕ ਕਿੱਥੇ ਰਹਿ ਗਿਆ ।
ਕਦ ਜਿੰਮੇਵਾਰੀਆਂ ਨੂੰ ਸਮਝ ਗਿਆ ,
ਪਤਾ ਹੀ ਨੀ ਲੱਗਿਆ ।
ਕਦ ਬਾਪੂ ਦੇ ਮੋਢੇ ਨਾਲ ਜੁੜ ,
ਪਹਾੜ ਬਣ ਖੜ ਗਿਆ ,
ਪਤਾ ਹੀ ਨੀ ਲੱਗਿਆ ।
ਹੁਣ ਕਿਸੇ ਦਾ ਦਿਲ ਨੀ ਤੋੜਦਾ ,
ਪਰ ਵੱਡਿਆ ਨੂੰ ਹੱਥ ਜਰੂਰ ਜੋੜਦਾ ।
ਕਦ ਮਾਂ ਦੀ ਹਰ ਗੱਲ ਸੁਣ ਨੀ ਸੁਰੂ ਕਰ ਦਿੱਤੀ ।
ਛੋਟੀ ਭੈਣ ਨਾਲ ਵੀ ਨਹੀ ਲੜਦਾ ।
ਪੈਸਿਆਂ ਦਾ ਹਿਸਾਬ ਵੀ ਘਰੇ ਦੱਸ ਦਿੰਦਾ ।
ਦੁੱਖ ਹੋਣ ਤੇ ਵੀ ਹੱਸ ਦਿੰਦਾ ।
ਯਾਰੀਆਂ ਦਾ ਵੀ ਚੱਜ ਸਿੱਖ ਗਿਆ ,
ਬਸ ਦੋ - ਚਾਰ ਨੂੰ ਹੀ ਬੁਲਾਉਂਦਾ ਏ ।
ਘਰਦੇ ਬੜੇ ਮਾਣ ਨਾਲ ਕਹਿੰਦੇ ,
ਹੁਣ ਸਾਡਾ ਪੁੱਤ ਵੀ ਕਮਾਉਂਦਾ ਏ ।
©jittu sekhon
#WhoAreYou