ਕੀ ਹੋਇਆ ਜੇ ਅੱਜ ਮੈਂ ਗੱਡੀਆਂ ਦਾ ਮਾਲਕ ਨਈਂ
ਬੱਸ ਵਿਚ ਮੋਢੇ ਸਿਰ ਰੱਖਾਕੇ ਗੂੜੀ ਨੀਂਦ ਕੋਈ ਸੁਲਾ ਨਹੀ ਸਕਦਾ
ਖੁਸੀ ਵੇਲੇ ਆਪਣਾ ਕਹਿਣ ਵਾਲੇ ਬੜੇ ਹੀ ਆਵਣਗੇ
ਮੇਰੇ ਵਾਂਗ ਮਾੜੇ ਵਕਤ ਕੋਈ ਮੌਢਾ ਮਿਲਾ ਨਹੀ ਸਕਦਾ
ਮਤਲਬ ਲਈ ਦੁਨੀਆਂ ਨੇ ਲੱਖ ਰਿਸਤੇ ਕੱਢ ਲੈਣੇ
ਪਰ ਉਮਰਾਂ ਲਈ ਕੋਈ ਹੱਥ ਅੱਗੇ ਵਧਾ ਨਹੀਂ ਸਕਦਾ
ਨਾ ਸਮਝ ਤੇ ਬੇਅਕਲਾ ਬੜਿਆਂ ਕਹਿਕੇ ਛੱਡ ਦੇਣਾ
ਪਰ ਚੰਗਾ ਮਾੜਾ ਮੇਰੀ ਤਰਾਂ ਕੋਈ ਸਮਝਾ ਨਹੀ ਸਕਦਾ
ਰੋਦਿਆਂ ਹੋਇਆ ਆ ਜਾਣਗੇ ਕਈ ਤਮਾਸਾਂ ਦੇਖਣ ਨੂੰ
ਪਰ ਪੁੱਤ ਕਹਿਕੇ ਮੇਰੇ ਵਾਂਗ ਕੋਈ ਚੁੱਪ ਕਰਾ ਨਹੀਂ ਸਕਦਾ
ਮੰਨਿਆ ਕਿ ਬਹੁਤ ਲੋਕ ਨੇ ਤੈਨੂੰ ਦੁਨੀਆਂ ਤੇ ਚਾਹੁਣ ਵਾਲੇ
ਪਰ ਮੇਰੇ ਵਾਂਗ ਰੱਬ ਬਣਾਕੇ ਕੋਈ ਚਾ ਨਹੀਂ ਸਕਦਾ
ਪ੍ਰਿੰਸ ਸਰੌਦ
©prince saroud
#Tanhai