ਬਲਾਤਕਾਰ 👇👇👇 ©jittu sekhon ਇਕ ਸੱਚੀ ਘਟਨਾ ਤੇ ਆਧਾਰਿ | ਪੰਜਾਬੀ ਗਿਆਨ ਅਤੇ

"ਬਲਾਤਕਾਰ 👇👇👇 ©jittu sekhon"

 ਬਲਾਤਕਾਰ


👇👇👇

©jittu sekhon

ਬਲਾਤਕਾਰ 👇👇👇 ©jittu sekhon

ਇਕ ਸੱਚੀ ਘਟਨਾ ਤੇ ਆਧਾਰਿਤ ਮੈਂ ਬੱਸ ਸਟੈਂਡ ਕਿਸੇ ਦੋਸਤ ਨੂੰ ਲੈਣ ਗਿਆ ਸੀ । ਹਾਲੇ ਥੋੜਾ ਵਕਤ ਹੀ ਹੋਇਆ ਸੀ ਕਿ ਇਕ ਮੁੰਡਾ ਤੇ ਇਕ ਕੁੜੀ ਮੋਟਰ ਸਾਇਕਲ ਤੇ ਮੇਰੇ ਸਾਹਮਣੇ ਆ ਕੇ ਰੁਕੇ । ਕੁੜੀ ਦੇ ਹੱਥਾਂ ਚ ਕਿਤਾਬਾਂ ਸੀ । ਸੋ ਜਾਹਿਰ ਸੀ ਕਿ ਉਹ ਕਿਤੇ ਪੜਨ ਚਲੀ ਐ । ਕੁੜੀ ਹੇਠਾਂ ਉਤਰੀ ਤੇ ਕਹਿਣ ਲਗੀ । " ਤੁਸੀਂ ਜਾੳ ਵੀਰੇ । ਮੈਂ ਆਪੇ ਚਲੀ ਜਾਉਂ " । ਮੁੰਡਾ ਇਹ ਕਹਿ ਕਿ ਚਲਿਆ ਗਿਆ ਕਿ । ਬੱਸ ਆਉਣ ਵਾਲੀ ਐ । ਤੇ ਧਿਆਨ ਨਾਲ ਜਾਂਵੀ । ਪੁਜ ਕੇ ਫੋਨ ਕਰ ਦਵੀਂ । ਤੇ ਸ਼ਾਮ ਨੂੰ ਵੀ ਬਾਪੂ ਨੂੰ ਕਾਲ ਕਰਲਵੀਂ ਉਹ ਆਜੂ ਲੈਣ । ਕੁਝ ਦੇਰ ਬਾਅਦ ਮੈਂ ਦੇਖਿਆ ਕਿ ਸਾਹਮਣੇ ਖੜੇ ਮੋਟਰ ਸਾਇਕਲ ਤੇ ਦੋ ਮੁੰਡੇ ੳਸੇ ਕੁੜੀ ਨੂੰ ਘੂਰ ਰਹੇ ਨੇ । ਤੇ ਗਲਤ ਇਸ਼ਾਰੇ ਵੀ ਕਰ ਰਹੇ ਨੇ । ਕੁੜੀ ਉਹਨਾਂ ਵਲ ਦੇਖ ਕੇ ਐਧਰ ਉਧਰ ਦੇਖਣ ਲਗੀ । ਉਹਨੇ ਆਪਣੀ ਚੁੰਨੀ ਲਾਹ ਕਿ ਆਪਣਾ ਸਾਰਾ ਮੂੰਹ ਤੇ ਮੱਥਾ ਢੱਕ ਲਿਆ । ਮੈਨੂੰ ਲੱਗਿਆ ਕਿ ਉਹ ਡਰ ਰਹੀ ਐ । ਤਾਂ ਹੀ ਇਧਰ ਉਧਰ ਦੇਖ ਰਹੀ ਐ । ਜਦ ਉਹਨਾਂ ਮੁੰਡਿਆਂ ਨੇ ਉਹਨੂੰ ਹੱਸ ਕਿ ਨਾਲ ਚਲਣ ਦਾ ਇਸ਼ਾਰਾ ਕੀਤਾ ਤਾਂ ਮੈਨੂੰ ਲਗਿਆ ਕਿ ਹੁਣ ਮੈਨੂੰ ੳਠਣਾ ਚਾਹੀਦੈ । ੳਹ ਮੁੰਡੇ ਹੱਦਾਂ ਟੱਪ ਰਹੇ ਸੀ । ਮੈਂ ਹਰਕਤ ਕੀਤੀ ਹੀ ਸੀ ਕਿ ਉਹ ਕੁੜੀ ਉਹਨਾਂ ਮੁੰਡਿਆਂ ਵਲ ਤੁਰ ਪਈ । ਮੈਨੂੰ ਲਗਿਆ ਕਿ ਕੁੜੀ ਤੰਗ ਆ ਕਿ ਕੋਈ ਕਦਮ ਚੁਕਣ ਵਾਲੀ ਸੀ । ਪਰ ਉਹ ਕੁੜੀ ਨੇ ਇਕ ਮੁੰਡੇ ਨੂੰ ਜੱਫੀ ਚ ਲਿਆ ਦੂਜੇ ਨਾਲ ਹੱਥ ਮਿਲਾਇਆ । ਤੇ ਉਹਨਾਂ ਦੇ ਪਿਛੇ ਬਹਿ ਕੇ ਚਲੀ ਗਈ । ਮੈਂ ਹੈਰਾਨ ਪਰੇਸ਼ਾਨ ਸੁੰਨ ਜਿਹਾ ਹੋ ਕਿ ਸੋਚਣ ਲਗਾ । ਉਹਦੇ ਭਰਾ ਬਾਰੇ । ਬਾਪ ਬਾਰੇ । ਤੇ ਉਸ ਕੁੜੀ ਦੀ ਹਰਕਤ ਬਾਰੇ । ਇੱਜ਼ਤ ਤੇ ਆਬਰੂ ਮਰ ਚੁਕੀ ਸੀ । ਵਿਸ਼ਵਾਸ਼ ਮਰ ਚੁਕਿਆ ਸੀ । ਮੇਰੇ ਦੋਸਤ ਨੇ ਬੱਸ ਚੋਂ ਉਤਰ ਕਿ ਮੈਨੂੰ ਆਵਾਜ ਦਿਤੀ । ਮੇਰੇ ਵਲੋਂ ਕੋਈ ਪ੍ਰਤੀਕਿਰਿਆ ਨਾ ਆੳਣ ਤੇ ੳਹਨੇ ਮੈਨੂੰ ਹਿਲਾ ਕਿ ਕਿਹਾ । " ਕੀ ਹੋ ਗਿਐ ਬਾਈ " ਮੈ ਉਸ ਵਲ ਦੇਖ ਕਿ ਬੈਂਚ ਤੋਂ ਉਠਦਾ ਹੋਇਆ ਬੋਲਿਆ । " ਇਕ ਬਾਪ ਤੇ ਭਰਾ ਦਾ ਬਲਾਤਕਾਰ

#Irreplaceble

People who shared love close

More like this

Trending Topic