KHUSH NASIB

KHUSH NASIB

  • Latest
  • Popular
  • Video
#ਕਵਿਤਾ  ********
ਵੈਸੇ ਨਹੀਂ ਜੈਸੇ ਦਿਖਦੇ ਓ..
ਐਨੀ ਰਾਤ ਨੂੰ ਕੀ ਲਿਖਦੇ ਓ...

ਸੌੰ ਜਾਣ ਦਿਓ ਲਫ਼ਜ਼ਾਂ ਨੂੰ ਤਾਂ...
ਜੇ ਖੁਦ ਕਿੱਧਰੇ ਨਈੰ ਟਿੱਕਦੇ ਓ...

ਮੰਜੇ 'ਤੇ ਵਿਛਾਉਣੀ ਪਾ ਕੇ...
ਕਾਗ਼ਜ਼ ਉੱਤੇ ਜਾ ਵਿੱਛਦੇ ਓ...

ਕਾਗਜ਼,ਕਲਮ ਜਾਂ ਕਿਸੇ ਹੋਰ ਦੇ...
ਸੱਚ ਦੱਸੋ ਤੁਸੀਂ ਕਿਸਦੇ ਓ...

       ..........ਖੁਸ਼ਨਸੀਬ

©KHUSH NASIB

Ki likhde o..by khushnasib

126 View

Sea water ਜ਼ਿੰਦਗੀ ਸਵਾਲ ਕਰਦੀ ਹੈ ਜਦੋਂ, ਕਲਪਨਾ ਉਡਾਨ ਭਰਦੀ ਹੈ ਉਦੋਂ। ਸ਼ੋਰ ਚੱਲ ਆ ਜਾਣ ਜਦ ਦਹਿਲੀਜ਼ 'ਤੇ, ਚੁੱਪ ਵੀ ਨੁਕਸਾਨ ਕਰਦੀ ਹੈ ਉਦੋਂ। । ,,,,,,,ਖੁਸ਼ਨਸੀਬ (ਕਵਿਤਾ: ਸਵਾਲ ) ©KHUSH NASIB

#ਕਵਿਤਾ #Seawater  Sea water ਜ਼ਿੰਦਗੀ ਸਵਾਲ ਕਰਦੀ ਹੈ ਜਦੋਂ,
 ਕਲਪਨਾ ਉਡਾਨ ਭਰਦੀ ਹੈ ਉਦੋਂ। 
ਸ਼ੋਰ ਚੱਲ ਆ ਜਾਣ ਜਦ ਦਹਿਲੀਜ਼ 'ਤੇ,
ਚੁੱਪ ਵੀ ਨੁਕਸਾਨ ਕਰਦੀ ਹੈ ਉਦੋਂ। ।

                   ,,,,,,,ਖੁਸ਼ਨਸੀਬ
                       (ਕਵਿਤਾ: ਸਵਾਲ )

©KHUSH NASIB

#Seawater ਸਵਾਲ by khushnasib

8 Love

#ਕਵਿਤਾ #poem  ਜ਼ਿੰਦਗੀ ਦ‍ਾ ਦਸਤੂਰ ਇਹੀ ਹੈ....
ਤੇਰਾ ਕੋਈ ਕਸੂਰ ਨਹੀਂ ਹੈ......
ਝੂਠ ਦੇ ਸਿਰ ਤੇ ਚੱਲੀ ਜਾਂਦੀ ....
ਸੱਚ ਇਸਨੂੰ ਮਨਜ਼ੂਰ ਨਹੀਂ ਹੈ....

          .....ਖੁਸ਼ਨਸੀਬ(ਕਵਿਤਾ:ਦਸਤੂਰ)

©KHUSH NASIB

#poem dastoor by khushnasib

108 View

#ਅਲਵਿਦਾ #ਕਵਿਤਾ  **ਅਲਵਿਦਾ**
ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ,
ਉਹ ਜ਼ਿੰਦਗੀ ਦੇ ਪਲ ਅਲਵਿਦਾ ਕਹਿ ਗਏ ।

ਜਦ ਭਰੀ ਮਹਿਫ਼ਿਲ ਨੂੰ ਛੱਡਕੇ ਉਹ ਤੁਰੇ,
ਮੇਰੇ ਗੀਤ ਵੀ ਉਹ ਨਾਲ਼ ਆਪਣੇ ਲੈ ਗਏ ।

ਉਹਨੂੰ ਛੱਡ ਕੇ ਬਹੁਤ ਕੁਝ ਸੀ ਲਿਖ ਲਿਆ,
ਪਰ ਗੀਤ ਸਾਰੇ ਨਾਮ ਉਸਦੇ ਪੈ ਗਏ ।

ਸਹਿ ਨਹੀਂ ਸਕਿਆ ਮੈਂ ਉਸਦੀ ਬੇਰੁਖੀ,
ਉਸ ਦੀ ਮੌਤ ਵਰਗੀ ਚੁੱਪ ਵੀ ਕਦੇ ਸਹਿ ਗਏ।

ਜਿੱਤ ਕੇ ਸਾਰੀ ਦੁਨੀਆਂ ਅਸੀਂ 'ਖੁਸ਼ਨਸੀਬ',
ਹਾਰ ਕੇ ਉਹਦੇ ਅੱਗੇ ਸੀ ਬਹਿ ਗਏ ।
                             
                               ........ਖੁਸ਼ਨਸੀਬ

©KHUSH NASIB

#ਅਲਵਿਦਾ# poem by Khushnasib

81 View

**ਜ਼ਿੰਦਗੀ** ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ, ਮੌਤ ਹੁਣੇ ਹੀ ਆਈ ਲੱਗਦੀ । ਤੂੰ ਤੇ ਸੌਖਾ ਬੋਲ ਦਿੱਤਾ ਸੱਚ, ਮੈਨੂੰ ਤੇ ਕਠਿਨਾਈ ਲੱਗਦੀ । ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ, ਤੈਨੂੰ ਬਸ ਤਨਹਾਈ ਲੱਗਦੀ। ਗੀਤ ਨਹੀਂ ਲਿਖੇ, ਤੇਰੇ ਪਿੱਛੇ, ਮੈਨੂੰ ਤੇ ਪਰਛਾਈ ਲੱਗਦੀ । ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ, ਨਿਆਣਿਆਂ ਭੁੱਖ ਲੱਗ ਆਈ ਲੱਗਦੀ। 'ਖੁਸ਼ਨਸੀਬ'ਲਈ ਮਾਤਮ ਦੀ ਧੁਨ, ਉਹਨਾਂ ਨੂੰ ਸ਼ਹਿਨਾਈ ਲੱਗਦੀ । .........ਖੁਸ਼ਨਸੀਬ ©KHUSH NASIB

 **ਜ਼ਿੰਦਗੀ**
ਜਦ ਜ਼ਿੰਦਗੀ ਵਿੱਚ ਗਹਿਰਾਈ ਲੱਗਦੀ,
ਮੌਤ ਹੁਣੇ ਹੀ ਆਈ ਲੱਗਦੀ ।
ਤੂੰ ਤੇ ਸੌਖਾ ਬੋਲ ਦਿੱਤਾ ਸੱਚ, 
ਮੈਨੂੰ ਤੇ ਕਠਿਨਾਈ ਲੱਗਦੀ ।
ਹੋਰ ਵੀ ਦੁੱਖ ਨੇ ਜ਼ਿੰਦਗੀ ਦੇ ਵਿੱਚ,
ਤੈਨੂੰ ਬਸ ਤਨਹਾਈ ਲੱਗਦੀ।
ਗੀਤ ਨਹੀਂ ਲਿਖੇ, ਤੇਰੇ ਪਿੱਛੇ,
ਮੈਨੂੰ ਤੇ ਪਰਛਾਈ ਲੱਗਦੀ ।
ਠੰਢ ਵਿੱਚ ਕਾਮਾ ਸ਼ਹਿਰ ਨੂੰ ਤੁਰਿਆ,
ਨਿਆਣਿਆਂ ਭੁੱਖ ਲੱਗ ਆਈ ਲੱਗਦੀ।
'ਖੁਸ਼ਨਸੀਬ'ਲਈ ਮਾਤਮ ਦੀ ਧੁਨ,
ਉਹਨਾਂ ਨੂੰ ਸ਼ਹਿਨਾਈ ਲੱਗਦੀ ।

                 .........ਖੁਸ਼ਨਸੀਬ

©KHUSH NASIB

#ਕਵਿਤਾ: ਜ਼ਿੰਦਗੀ by khushnasib

10 Love

#ਕਵਿਤਾ #celebration  ਕੁਝ ਯਾਦਾਂ ਦੇ ਸਿਰਨਾਵੇ ਦੇ...
ਇੱਕ ਵਰ੍ਹਾ ਹੋਰ ਅੱਜ ਬੀਤ ਗਿਆ...
ਕੱਲ੍ਹ ਭਵਿੱਖ ਜੋ ਬਣਕੇ ਆਇਆ ਸੀ...
ਬਣ ਪਲਾਂ ਦੇ ਵਿੱਚ ਅਤੀਤ ਗਿਆ...
ਖੁਸ਼ੀਆਂ ਦੇ ਕਈ ਹੁਲਾਰੇ ਦੇ ...
ਕਿਤੇ ਦੇ ਕੇ ਗਹਿਰੀ ਚੀਸ ਗਿਆ...
ਨਵੇਂ ਕੋਲੋਂ ਉਮੀਦਾਂ ਬੜੀਆਂ ਨੇ ....
ਉੰਝ ਸਾਲ ਤਾਂ ਇਹ ਵੀ ਠੀਕ ਗਿਆ...
***ਖੁਸ਼ਨਸੀਬ***

HAPPY NEW YEAR
 2024

©KHUSH NASIB

#celebration happy new year 2024

54 View

Trending Topic