ਮੈਨੂੰ ਕਿਸੇ ਬਾਬੇ ਦੇ ਆਖੇ ਬੋਲ ਸੱਚ ਹੁੰਦੇ ਜਾਪਦੇ ਨੇ,
ਮੈਂ ਕੁੱਝ ਦਿਨ ਦਾ ਮਹਿਮਾਨ ਫਿਰ ਤੁਰ ਜਾਣਾ ਘਰ ਅਗਲੇ...
ਐਵੇਂ ਤਾਂ ਨਹੀਂ ਮੋਹ-ਤੋੜ ਮੈਂ ਹੋਇਆ ਸਾਰਿਆਂ ਤੋਂ,
ਐਵੇਂ ਤਾਂ ਨਹੀਂ ਰਹਿਣ ਸਹਿਣ ਦੇ ਮੇਰੇ ਢੰਗ ਬਦਲੇ...
ਮਾਂ ਦੇ ਸਾਹਮਣੇ ਬੈਠਾ ਅਕਸਰ ਅੱਖਾਂ ਭਰ ਜਾਂਦੀਆਂ ਨੇ,
ਸੋਚਾਂ ਕੀ ਗਲ਼ਤੀ ਸੀਂ ਉਹ ਦੀ ਜੋਂ ਪੁੱਤ ਨਿਕੰਮਾ ਜੰਮਿਆ ਘਰ ਉਹਦੇ...
ਪਰਿਵਾਰ ਨਾਲੋਂ ਵੀ ਟੁੱਟਿਆਂ ਮੋਹ ਹੁਣ ਇੱਕਲਾ ਰਹਿੰਦਾ ਹਾਂ,
ਮੌਤ ਨਾਲੋਂ ਕੁੱਝ ਦਿਖਦਾ ਨਹੀਂ ਮੈਨੂੰ ਹੁਣ ਆਸ ਪਾਸ ਮੇਰੇ...
ਜਿਸ ਨੇਂ ਜੋਂ ਵੀਂ ਸਮਝਣਾ ਉਹ ਸਮਝ ਲਵੋ ਮੈਨੂੰ,
ਗਲਤ ਸਮਝਣ ਵਾਲੇ ਸ਼ਾਇਦ ਕਦੇ ਸਮਝ ਲੈਂਦੇ ਅਹਿਸਾਸ ਮੇਰੇ...
ਜਿਉਂਦੇ ਜੀ ਕੱਖਾਂ ਦਾ ਮਰ ਕੇ ਲੱਖਾਂ ਦਾ ਹੋ ਜਾਊ,
ਹੱਡ ਅੱਗ ਵਿੱਚ ਮੱਚ ਕੇ ਬਣ ਜਾਣੇ ਜਦ ਰਾਖ਼ ਮੇਰੇ...
©Be-Imaan Babbu
#thepredator