ਉਡੀਕ ਕੀਤੀ ਸੀ ਤੇਰੀ ਤੂੰ ਨਾਂ ਕਦੇ ਬੁਲਾਇਆ ਵੇ, ਮੈਨੂੰ ਯਾਦ ਐ ਤੇਰਾ ਹੱਸਣਾ ਯਾਦ ਕਰ ਰੋਣਾ ਆਇਆ ਵੇ। ਸੀ ਕਿੰਨੇਂ ਸੋਹਣੇ ਦਿਨ ਹੁੰਦੇ ਜਦ ਨਿੱਤ ਹੀ ਮਿਲਦੇ ਸੀ, ਬਸ ਉੱਤੋਂ ਉੱਤੋਂ ਹੱਸਦੇ ਆਪਾਂ ਰੋਗੀ ਦਿਲ ਦੇ ਸੀ। ਚਾਹਿਆ ਤਾਂ ਤੂੰ ਵੀ ਮੈਨੂੰ ਤੈਥੋਂ ਦੱਸ ਨਾਂ ਹੋਇਆ ਵੇ, ਮੈਨੂੰ ਯਾਦ ਆਖਰੀ ਦਿਨ ਮੈਥੋਂ ਉਦੋਂ ਹੱਸ ਨਾਂ ਹੋਇਆ ਵੇ। ਹੁਣ ਚੀਸ ਰੜਕਦੀ ਦੋਵਾਂ ਦੇ ਕਿਉਂ ਦੱਸਿਆ ਪੁੱਛਿਆ ਨੀਂ, ਤੂੰ ਕੌੜ ਬੜਾ ਸੀ ਸ਼ਕਲੋਂ ਪਰ ਮੇਰੇ ਨਾਲ ਰੁੱਸਿਆ ਨੀਂ। ਜਦ ਗੱਲ ਕਰੇ ਕੋਈ ਤੇਰੀ ਗੱਲ ਪੁਰਾਣੀ ਲੱਗਦੀ ਐ, ਛੱਡ ਵੇ ਸੱਜਣਾ ਹੁਣ ਤਾਂ ਇੱਕ ਕਹਾਣੀ ਲੱਗਦੀ ਐ... Amrit ✍️🦅
©Amrit Samrow
#pen