ਕਿਸੇ ਦੀ ਲੰਘ ਜੇ ਬੱਸ ਧੱਕੇ ਖਾ ਕੇ
ਕਿਸੇ ਨਾਂ ਵੇਖਿਆ ਪੈਰ ਧਰਤੀ ਤੇ ਲਾ ਕੇ
ਕੋਈ ਦਿਹੜੀ ਲਾ ਕੇ ਆਉਦਾ
ਕੋਈ ਫਿਰੇ ਨਿੱਤ ਮੌਜ ਮਨਾਉਂਦਾ
ਰੱਬਾ ਤੈਥੋਂ ਵੀ ਬਹੁਤਾ ਮਾੜਾ ਹੀ ਡਰਦਾ
ਪੈਸੇ ਵਾਲਾ ਤਾਂ ਅਕਸਰ ਬੱਸ ਹਾਜਰੀ ਭਰਦਾ
ਸੱਚ ਬੋਲਣ ਤੇ ਵੀ ਬੈਨ ਜਾ ਅੱਜਕੱਲ੍ਹ
ਤਾਂ ਹੀ ਤਾਂ ਘੱਟ ਹੀ ਸੁੱਖਚੈਨ ਜਾ ਅੱਜਕੱਲ੍ਹ
ਢਿੱਲੋਂ ਜਿੰਨਾਂ ਭੱਜਣਾਂ ਭੱਜ ਲਏ ਦੁਨੀਆਂ ਦਾ ਲਾਣਾ
ਆਖਰ ਮੰਨਣਾਂ ਪੈਣਾਂ ਸੱਚੇ ਰੱਬ ਦਾ ਭਾਣਾ
©Devinder Singh