English
ਆਪਣੇ ਬਾਰੇ ਤਲਾਸ਼ ਜਾਰੀ ਐ
ਕਿਸੇ ਦੀ ਲੰਘ ਜੇ ਬੱਸ ਧੱਕੇ ਖਾ ਕੇ ਕਿਸੇ ਨਾਂ ਵੇਖਿਆ ਪੈਰ ਧਰਤੀ ਤੇ ਲਾ ਕੇ ਕੋਈ ਦਿਹੜੀ ਲਾ ਕੇ ਆਉਦਾ ਕੋਈ ਫਿਰੇ ਨਿੱਤ ਮੌਜ ਮਨਾਉਂਦਾ ਰੱਬਾ ਤੈਥੋਂ ਵੀ ਬਹੁਤਾ ਮਾੜਾ ਹੀ ਡਰਦਾ ਪੈਸੇ ਵਾਲਾ ਤਾਂ ਅਕਸਰ ਬੱਸ ਹਾਜਰੀ ਭਰਦਾ ਸੱਚ ਬੋਲਣ ਤੇ ਵੀ ਬੈਨ ਜਾ ਅੱਜਕੱਲ੍ਹ ਤਾਂ ਹੀ ਤਾਂ ਘੱਟ ਹੀ ਸੁੱਖਚੈਨ ਜਾ ਅੱਜਕੱਲ੍ਹ ਢਿੱਲੋਂ ਜਿੰਨਾਂ ਭੱਜਣਾਂ ਭੱਜ ਲਏ ਦੁਨੀਆਂ ਦਾ ਲਾਣਾ ਆਖਰ ਮੰਨਣਾਂ ਪੈਣਾਂ ਸੱਚੇ ਰੱਬ ਦਾ ਭਾਣਾ ©Devinder Singh
Devinder Singh
16 Love
ਢਿੱਲੋਂ ਨਾਲੇ ਦੇਈਏ ਸਫਾਈਆਂ ਸਭ ਨੂੰ ਨਾਲੇ ਹੋਈਏ ਸੱਚੇ ਦੋ ਕੌੜੀ ਦੇ ਬੰਦਿਆ ਅੱਗੇ ਨਾਲੇ ਹੋਈਏ ਕੱਚੇ ਵਾਹ ਓ ਮੇਰੇਆ ਰੱਬਾ ਆਹ ਕੀ ਹੁੰਦੀਆਂ ਜਾਣ ਕਲੋਲਾਂ ਖੁਦ ਤੇ ਹੀ ਸ਼ੱਕ ਹੁੰਦਾ ਜਾਂਦਾ ਹੁਣ ਚੁੱਪ ਰਹਾਂ ਜਾਂ ਬੋਲਾਂ। ©Devinder Singh
18 Love
ਟਾਈਮ ਪਾਸ ਕੀਤਾ ਸੀ ਓਹਨਾਂ ਅਸੀ ਐਵੇਂ ਦਿਲ ਤੇ ਲੈ ਗਏ ਸੀ ਤੂੰ ਹੀ ਗਲਤ ਅੰਦਾਜ਼ਾ ਲਾ ਲਿਆ ਓਹ ਸਾਨੂੰ ਮੂੰਹ ਤੇ ਕਹਿ ਗਏ ਸੀ ਸਾਡੀ ਜਿੰਦਗੀ ਜੰਨਤ ਕਰਨੇ ਵਾਲੇ ਬਣ ਕਹਿਰ ਢਿੱਲੋਂ ਤੇ ਢਹਿ ਗਏ ਸੀ ਬੱਸ ਐਦਾਂ ਹੀ ਅਸੀ ਬਸੀ ਵਾਲਿਆ ਖੁਦ ਨੂੰ ਹੀ ਖੋ ਕੇ ਬਹਿ ਗਏ ਸੀ। ©Devinder Singh
12 Love
ਢਿੱਲੋਂ ਲੋਕ ਨੀ ਬਦਲ ਦੇ ਬੱਸ ਸਮੇਂ ਬਦਲ ਦੇ ਨੇ ਵਫਾ ਦੀ ਪੈੜ ਦੱਬ ਕੇ ਧੋਖੇ ਪਿੱਛੇ ਚੱਲਦੇ ਨੇ ਰਿਸ਼ਤੇ ਲੱਖਾਂ ਨੇ ਜੱਗ ਤੇ ਦਿਲ ਤਾਂ ਕਿਤੇ ਰੱਲਦੇ ਨੇ ਕਹਿਣ ਨੂੰ ਸਾਰੇ ਅਪਣੇ ਰੋਣੇ ਏਸੇ ਗੱਲ ਦੇ ਨੇ ਹੁੰਦੇ ਜੋ ਜਿੰਦਗੀ ਨੇ ਓਹੀ ਫੇਰ ਖੱਲਦੇ ਨੇ। ©Devinder Singh
13 Love
ਜੇ ਅਸੀ ਐਨੇ ਮਾੜੇ ਸੀ ਤਾਂ ਬੋਲ ਦਿੰਦੇ ਐਵੇਂ ਸਾਨੂੰ ਰੋਲਦੇ ਕੀਉ ਰਹੇ ਹੋਰ ਭਾਂਵੇ ਕੋਈ ਨਾਂ ਹੋਵੇ ਅਸੀ ਸਦਾ ਤੇਰੇ ਹਾਂ ਇਹ ਸਾਨੂੰ ਝੂਠ ਬੋਲਦੇ ਕੀਉ ਰਹੇ ©Devinder Singh
ਠਹਿਰ ਜਾਹ ਦਿਲਾ ਹਾਲੇ ਤਾਂ ਹੋਣੀਆਂ ਨੇ ਸ਼ੁਰੂਆਤ ਚੇ ਡਰ ਗਿਆ ਏ ਹੁਣ ਤਾਂ ਦਰਦਾਂ ਨੇ ਹੱਦਾਂ ਛੋਹਣੀਆਂ ਨੇ ਓਸ ਮੰਜਰ ਤੇ ਕੀ ਬਣੁ ਤੇਰਾ ਜਦ ਹਰ ਰਿਸ਼ਤਾ ਓਪਰਾ ਹੋ ਜਾਣਾਂ ਜੇਹੜੇ ਅੱਜ ਅਪਣੇ ਅਪਣੇ ਲੱਗਦੇ ਨੇ ਇਹਨਾਂ ਵੀ ਬੂਹਾ ਢੋਹ ਜਾਣਾਂ। ©Devinder Singh
10 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here