ਕਹਾਣੀ - ਵਿਤਕਰਾ
ਭਾਗ-੧
ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ ,
ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ
ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ ਓਹ ਇੱਕ ਬਹੁਤ ਵਧੀਆ ਘਰ ਵਿੱਚ ਰਹਿ ਰਹੀ ਹੈ ਪਰ ਫਿਰ ਵੀ ਕੱਪੜਿਆਂ ਅਤੇ ਖਿਲਰੇ ਵਾਲਾਂ ਤੋਂ ਓਸ ਪਰਿਵਾਰ ਦੀ ਮੈਂਬਰ ਨਾ ਜਾਪਦੀ, ਮੈਂ ਕਾਲਜ ਤੋਂ ਵਾਪਸ ਆ ਕੇ ਵੀ ਦੇਖਦੀ ਤਾਂ ਓਹ ਓਥੇ ਹੀ ਹੁੰਦੀ। ਇੱਕ ਦਿਨ ਮਨ ਕੀਤਾ ਕਿ ਕਿਉਂ ਨਾ ਇਸ ਕੋਲ ਬੈਠ ਕੇ ਕੁਝ ਗੱਲਾਂ ਕਰਾਂ...... ਚੱਲਦਾ
✍️ਮਨਪ੍ਰੀਤ ਕੌਰ
©Manpreet kaur
#MothersDay #StoryTeller #ਕਹਾਣੀਕਾਰ