ਮਸੂਮ ਸਦਾ ਮੇਚ ਆਇਆ ਪਾਇਆ ਸੋਹਣਾ ਲੱਗੇ,
ਉੱਚਾ ਨੀਵਾਂ ਪਾਇਆ ਨਾ ਕਦੇ ਜੱਚਦਾ ਏ,
ਤੇਰਾ ਮੇਚ ਉੱਚਾ, ਸਾਡਾ ਮੇਚ ਨੀਵਾਂ,
ਕਿਥੋਂ ਸੋਨੇ ਨਾਲ ਕੋਲਾ ਪਿਆ ਸਜਦਾ ਏ,
ਤੂੰ ਦੁਪਹਿਰ ਖਿੜੀ, ਅਸੀ ਫੁੱਲ ਸੁੱਕੇ,
ਮੁੱਲ ਪੈਣਾ ਨਹੀਓ ਤਾਵੀਂ ਨਿਤ ਭੱਜਦਾ ਏ,
ਸਾਡਾ ਫਰਕ ਬਹੁਤਾ, ਕਿਥੋਂ ਘਟ ਸਕਦਾ,
ਤਾਵੀਂ ਦੇਖਿਆਂ ਬਗੈਰ ਨਹੀਓ ਰੱਜਦਾ ਏ,
ਤੇਰੀ ਦੀਦ ਦਾ ਸੋਹਣੇ ਦੀਦਾਰ ਚੰਨਾਂ,
ਰਾਹ ਲੱਗਦਾ ਪਵਿੱਤਰ ਜਿਵੇ ਹੱਜ ਦਾ ਏ ।
ਗੁਰੀ ਮਲਕ
#ਮਸੂਮ