ਜੀਅ ਰਿਹਾ ਹਾਂ ਅੱਜ-ਕੱਲ੍ਹ ਕੁੱਝ ਇਸ ਤਰ੍ਹਾਂ।
ਬਿਨ 'ਮੱਲ੍ਹਾਹ ਤੋੰ, ਕੋਈ ਬੇੜੀ ਜਿਸ ਤਰ੍ਹਾਂ।
ਖੁੱਲ੍ਹੀ ਕਿਤਾਬ ਹੋਇਆ,ਮੈਂ ਹਰ ਇੱਕ ਲਈ।
ਵਰਤ ਲਵੇ, ਜੋ 'ਚਾਹਵੇ ਜਿਸ ਤਰ੍ਹਾਂ।
ਦਰਦਾਂ ਨਾਲ ਯਾਰਾਨਾ ਮੁੱਢ ਤੋਂ ਉਸ ਤਰ੍ਹਾਂ।
ਵੱਖ ਹੁੰਦਾ ਨਾਂ 'ਨਹੁੰਆਂ ਤੋਂ ਮਾਸ ਜਿਸ ਤਰ੍ਹਾਂ।
ਸਾਡੇ ਹਿੱਸੇ ਦੇ ਹਾਸੇ ਨਾਂ ਹਾਲੇ ਤਈਂ ਬੋਹੜੋ।
ਬੋਹੜਦੇ ਨਈਂ ਹੁੰਦੇ ਰੁੱਸੇ ਸ਼ੱਜਣ ਜਿਸ ਤਰ੍ਹਾਂ।
✍️✍️ਦੀਪਕ ਸ਼ੇਰਗੜ੍ਹ
©ਦੀਪਕ ਸ਼ੇਰਗੜ੍ਹ
#ਜੀਅ
#ਪੰਜਾਬ
#ਪੰਜਾਬੀਸ਼ਾਇਰੀ
#ਪੰਜਾਬੀ_ਕਵਿਤਾ
#ਪੰਜਾਬੀਸਾਹਿਤ
#ਦੀਪਕ_ਸ਼ੇਰਗੜ੍ਹ