🤗ਮਾਂ🤗
ਮੁਸੀਬਤ ਆਣ ਤੇ,
ਮੈਂ ਸਹਿਮ ਜਾਂਦਾ।
ਮੁਸੀਬਤ ਤੋਂ ਨਿਜਾਤ ਲਈ,
ਭੱਜ-ਨੱਠ ਕਰਦਾ।
ਸੁੱਖਣਾ ਸੁੱਖਦਾ।
ਪਰ ਮੁਸੀਬਤ ਜਿਓਂ ਦੀ ਤਿਓਂ ਅੜੀ ਰਹਿੰਦੀ।
ਮੈਂ ਉਦਾਸ,ਫਿਕਰਮੰਦ ਹੁੰਦਿਆਂ।
ਅਖੀਰ......
ਮਾਂ ਦੇ ਪੈਰਾਂ ਚ ਜਾ ਬੈਠਦਾ।
ਓ ਚਿਹਰੇ ਤੋਂ ਹੀ ਪਹਿਚਾਣ ਲੈਂਦੀ,
ਮੁਸੀਬਤ ਤੇ ਔਕੜ।
ਓ ਸਰ ਪਲੂਸਦੀ,ਮੱਥਾ ਚੁੰਮਦੀ।
ਰੱਬ ਨੂੰ ਆਖਦੀ, ਹੇ ਰੱਬਾ,
ਮੇਰੇ ਬੱਚੜੇ ਦੀ ਔਕੜਾਂ,ਮੁਸੀਬਤਾਂ ਦੂਰ ਕਰ।
ਬਸ ਇਸ ਤਰ੍ਹਾਂ ਕਹਿਣ ਤੇ,
ਕੋਈ ਨਾ ਕੋਈ ਹੱਲ ਨਿਕਲ ਆਉਦਾਂ।
ਮੈਂ ਸੋਚਦਾ,ਹਾਂ ਮਾਂ ਵੀ ਤੇ ਰੱਬ ਹੈ!
ਫਿਰ ਇੱਕ ਰੱਬ ਦੀ ਆਖੀ ਦੂਜਾ ਰੱਬ ਭਲਾ ਕਿੰਝ ਮੋੜ ਸਕਦੈ।
✍️✍️ਦੀਪਕ ਸ਼ੇਰਗੜ੍ਹ
©ਦੀਪਕ ਸ਼ੇਰਗੜ੍ਹ
Continue with Social Accounts
Facebook Googleor already have account Login Here