ਜਦ ਕਦੇ ਵੀ ਓਹਨੂੰ ਮਿਲਣਾ।
ਮਿਲਣਾ ਲੈ ਕੇ 'ਦਿਲ' ਚ ਚਾਅ।
ਮਿੱਠੀਆਂ - ਮਿੱਠੀਆਂ ਢੇਰ ਗੱਲਾਂ।
'ਚੁੱਲ੍ਹੇ' ਤੇ ਰਿੱਝਦੀ ਰਹਿਣੀ ਚਾਹ।
ਸ਼ਾਦਗੀ,ਨਿਮਰਤਾ ਨੇਕ ਨਿਆਮਤ।
ਸਭ ਦਿੱਤਾ ਓਹਦੀ ਝੋਲ਼ੀ ਪਾਅ।
ਨੱਕੀ 'ਕੋਕਾ', 'ਕੰਨੀ, ਝੁਮਕੇ।
'ਫੱਬਤ ਵੇਖ ਰੁੱਕਣ 'ਸ਼ਾਹ।
ਰੰਗ 'ਸਾਂਵਲ਼ਾ', ਲੰਮੇ ਵਾਲ਼।
ਰਾਹੀ ਤਕ ਕੇ ਭੁੱਲਣ ਰਾਹ'।
ਓ ਜਦ ਵੀ ਆਖੇ ਜਾਵਾਂ ਮੈਂ।
ਮੈਂ ਮੁੜ 'ਚੁੱਲ੍ਹੇ' ਧਰਲਾਂ ਚਾਹ।
©ਦੀਪਕ ਸ਼ੇਰਗੜ੍ਹ
#ਪੰਜਾਬੀ_ਕਵਿਤਾ
#ਪੰਜਾਬੀਸ਼ਾਇਰੀ
#ਪੰਜਾਬ
#ਪੰਜਾਬੀਸਾਹਿਤ