ਕਮਾਲ
ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇਕ ਸਾਲ ਹੋਇਆਂ
ਝੂਠਾਂ ਜਾ ਕਿਉ ਹੱਸਿਆ ਮੈਂ
ਪਰ ਸੱਚੀ ਬਹੁਤਾਂ ਬੁਰਾ ਹਾਲ ਹੋਇਆਂ
ਕੱਲ ਤਾਂ ਕਿਧਰੇ ਮਹਿਫ਼ਲ ਵਿੱਚ ਬੈਠਾ ਸੀ
ਪਤਾ ਨੀ ਕਿਵੇਂ ਫਿਰ ਇਹ ਖਿਆਲ ਹੋਇਆਂ
ਮੰਨਿਆ ਪਿਆਰ , ਇਸ਼ਕ ਜਾ ਹੋਗਿਆ ਸੀ
ਪਰ ਇਹ ਤਾਂ ਯਾਦਾਂ ਦਾ ਕੋਈ ਜੰਜਾਲ਼ ਹੋਇਆਂ
ਦੋਵੇਂ ਇਕੱਠੇ ਬਹਿ ਕੇ ਰੋ ਲੈਂਦੇ ਹਾਂ
ਜਿਵੇਂ ਮੈਂ ਤੇ ਮੇਰਾ ਰੁਮਾਲ ਹੋਇਆਂ
ਮੈ ਕਸਮ ਖ਼ਵਾ ਤੀ ਤਾਰਿਆਂ ਨੂੰ
ਨਾ ਦੱਸਿਓ ਕੱਲ ਕੀ-ਕੀ ਮੇਰੇ ਨਾਲ ਹੋਇਆਂ
ਵਕ਼ਤ ਸਭ ਨੂੰ ਸਭ ਕੁਝ ਸਿਖਾਂ ਦਿੰਦਾ
"ਅਰੁਣ" ਤੂੰ ਐਵੇਂ ਕੱਲ ਬੇ-ਹਾਲ ਹੋਇਆਂ
ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇੱਕ ਸਾਲ ਹੋਇਆਂ
** ਅਰੁਣ ਬੁੱਟਰ **
#ਕਮਾਲ #ਅਰੁਣਬੁੱਟਰ #ਕਵਿਤਾ #Punjabi #ਇਸ਼ਕ #ਪਿਆਰ @Esha mahi @Aman Verma ਗੁੰਮਨਾਮ @MONIKA SINGH @Soniya Ghadi