Arun Buttar

Arun Buttar Lives in Moga, Punjab, India

  • Latest
  • Popular
  • Video

ਮੈਂ ਲਫਜ਼ਾਂ ਵਿੱਚ ਕਮੀ ਪਾਈ ਏ ਜਰੂਰ ਦਰਦ ਵਿੱਚ ਗਿਰਾਵਟ ਆਈ ਏ ਤੂੰ ਆਉਣ ਦਾ ਵਾਅਦਾ ਫਿਰ ਕਰਜ਼ਾ ਹੁਣ ਮੇਰੀ ਜਾਨ ਤੇ ਬਣ ਆਈ ਏ ਤੇਰੇ ਬਾਅਦ ਤਾਂ ਕੋਈ ਮਿਲ਼ਿਆ ਨਾ ਖੌਰੇ ਚੀਸ ਨੂੰ ਮਿਲੀ ਕਿਵੇਂ ਰਿਹਾਈ ਏ ਤੈਨੂੰ ਵੇਖਿਆ ਵੀ ਤਾਂ ਵਕ਼ਤ ਹੋਇਆ ਥੋੜੀ - ਥੋੜੀ ਤਾਂ ਸੂਰਤ ਭੁਲਾਈ ਏ ਕਿਉ ਵਿੱਛੜੇ ਕੁਝ ਵੀ ਯਾਦ ਨਹੀਂ ਬਸ ਯਾਦ ਕੇ ਕੋਈ ਰੁਸਵਾਈ ਏ ਹੁਣ ਭੁੱਲ ਜਾਈਏ ਜਦ ਖ਼ਿਆਲ ਕੀਤਾ ਖ਼ਿਆਲ ਕਰਦੇ ਹੀ ਫਿਰ ਯਾਦ ਆਈ ਏ ਉਸਦਾ ਯਾਰ ਖ਼ੁਦਾ , ਆਪ ਪੱਥਰ ਹੋ ਜਾਂਦਾ ਮਿਲਦੀ ਜਿਸਨੂੰ ਉਲਫ਼ਤ ਵਿੱਚ ਜੁਦਾਈ ਏ ਤੂੰ ਇਕੱਲਾ ਨੀ ਦਰਦ-ਏ-ਜੁਦਾਈ ਸਹਿਣ ਵਾਲਾ ਦੱਸ ਪਿਆਰ ਵਿੱਚ ਮੰਜ਼ਿਲ ਕਿਸ ਨੇ ਪਾਈ ਏ ਲਫਜ਼ਾ ਨਾਲ ਉਸਰਦੀ ਤਸਵੀਰ ਅਧੂਰੀ ਰਹਿ ਚੱਲੀ ਦੁਬਾਰਾ ਬਣਜਾ ਕੋਈ ਨਜ਼ਮ ਯਾਰ ਦੁਹਾਈ ਏ ਮੈਂ ਲਫਜ਼ਾ ਵਿੱਚ ਕਮੀ ਪਾਈ ਏ ਜਰੂਰ ਦਰਦ ਵਿੱਚ ਗਿਰਾਵਟ ਆਈ ਏ ** ਅਰੁਣ ਬੁੱਟਰ ** ارون بٹر

#writersofinstagram #poetrycommunity #quoteoftheday #wordsofwisdom #nojotoapp  ਮੈਂ ਲਫਜ਼ਾਂ ਵਿੱਚ ਕਮੀ ਪਾਈ ਏ
ਜਰੂਰ ਦਰਦ ਵਿੱਚ ਗਿਰਾਵਟ ਆਈ ਏ
ਤੂੰ ਆਉਣ ਦਾ ਵਾਅਦਾ ਫਿਰ ਕਰਜ਼ਾ 
ਹੁਣ ਮੇਰੀ ਜਾਨ ਤੇ ਬਣ ਆਈ ਏ

ਤੇਰੇ ਬਾਅਦ ਤਾਂ ਕੋਈ ਮਿਲ਼ਿਆ ਨਾ
ਖੌਰੇ ਚੀਸ ਨੂੰ ਮਿਲੀ ਕਿਵੇਂ ਰਿਹਾਈ ਏ
ਤੈਨੂੰ ਵੇਖਿਆ ਵੀ ਤਾਂ ਵਕ਼ਤ ਹੋਇਆ
ਥੋੜੀ - ਥੋੜੀ ਤਾਂ ਸੂਰਤ ਭੁਲਾਈ ਏ

ਕਿਉ ਵਿੱਛੜੇ ਕੁਝ ਵੀ ਯਾਦ ਨਹੀਂ
ਬਸ ਯਾਦ ਕੇ ਕੋਈ ਰੁਸਵਾਈ ਏ
ਹੁਣ ਭੁੱਲ ਜਾਈਏ ਜਦ ਖ਼ਿਆਲ ਕੀਤਾ 
ਖ਼ਿਆਲ ਕਰਦੇ ਹੀ ਫਿਰ ਯਾਦ ਆਈ ਏ

ਉਸਦਾ ਯਾਰ ਖ਼ੁਦਾ , ਆਪ ਪੱਥਰ ਹੋ ਜਾਂਦਾ
ਮਿਲਦੀ ਜਿਸਨੂੰ ਉਲਫ਼ਤ ਵਿੱਚ ਜੁਦਾਈ ਏ
ਤੂੰ ਇਕੱਲਾ ਨੀ ਦਰਦ-ਏ-ਜੁਦਾਈ ਸਹਿਣ ਵਾਲਾ
ਦੱਸ ਪਿਆਰ ਵਿੱਚ ਮੰਜ਼ਿਲ ਕਿਸ ਨੇ ਪਾਈ ਏ

ਲਫਜ਼ਾ ਨਾਲ ਉਸਰਦੀ ਤਸਵੀਰ ਅਧੂਰੀ ਰਹਿ ਚੱਲੀ 
ਦੁਬਾਰਾ ਬਣਜਾ ਕੋਈ ਨਜ਼ਮ ਯਾਰ ਦੁਹਾਈ ਏ
ਮੈਂ ਲਫਜ਼ਾ ਵਿੱਚ ਕਮੀ ਪਾਈ ਏ
ਜਰੂਰ ਦਰਦ ਵਿੱਚ ਗਿਰਾਵਟ ਆਈ ਏ
                             ** ਅਰੁਣ ਬੁੱਟਰ **
                  ارون بٹر

ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ 🌲 ਅਰੁਣ ਬੁੱਟਰ 🌲

#ਖਿਆਲ #Instagram #shayri #Flower  ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ
ਹਰ ਪਲ ਵਿਚ ਮੌਜੂਦਗੀ ਜਰੂਰੀ ਤੇ ਨਹੀ
ਯਾਦਾਂ ਵੀ ਤਾਂ ਆਵਣ ਥੋੜੀ ਵਿੱਥ ਰਹਿਣ ਦੇ 

ਵੈਸੇ ਪਿਆਰ ਦਾ ਮੁਕਾਮ ਕੋਈ ਹੁੰਦਾ ਤੇ ਨਹੀ
ਹੋਵੇ ਲੰਮਾਂ ਜਾ ਸਫ਼ਰ ਉਹ ਤਾਂ ਮਿੱਥ ਲੈਣ ਦੇ
ਤੈਨੂੰ ਦਿੱਲ ਵਾਲੀ ਗੱਲ ਕਦੇ ਕਹਾ ਜਾ ਨਾ ਕਹਾ
ਜੇਕਰ ਲਿੱਖ ਕੇ ਸਨਾਉਣਾ ਚੱਲ ਲਿੱਖ ਲੈਣ ਦੇ

ਜਿੱਥੇ ਹਵਾ ਦਾ ਮਿਲਾਪ ਫੁੱਲਾਂ ਦੀ ਸੁਗੰਧ ਨਾਲ ਹੋਵੇ
ਐਸੇ ਮੇਲ ਵਾਲਾ ਬਣਕੇ ਬਰਿਖ ਰਹਿਣ ਦੇ
ਮੈਨੂੰ ਤੇਰਿਆਂ ਖਿਆਲਾਂ ਬਾਰੇ ਲਿੱਖ ਲੈਣ ਦੇ
ਰਹਿੰਦੇ ਸ਼ਾਇਰ ਨੇ ਕਿਵੇ ਥੋੜਾਂ ਸਿੱਖ ਲੈਣ ਦੇ

                          🌲 ਅਰੁਣ ਬੁੱਟਰ 🌲

ਤੂੰ ਤੂੰ ਮੇਰੀ ਕਵਿਤਾ , ਤੂੰ ਹੀ ਮੇਰੀ ਸ਼ਾਇਰੀ ਤੂੰ ਮੇਰੀ ਗਜ਼ਲ , ਤੂੰ ਹੀ ਮੇਰੀ ਡਾਇਰੀ ਤੂੰ ਮੇਰਾ ਇਕਾਂਤ , ਤੂੰ ਹੀ ਮੇਰੀ ਇਕੱਲਤਾ ਤੂੰ ਮੇਰਾ ਸਕੂਨ , ਤੂੰ ਹੀ ਮੇਰੀ ਵਿਚਲਤਾ ਤੂੰ ਮੇਰੀ ਕਲਪਨਾ , ਤੂੰ ਹੀ ਮੇਰਾ ਖਵਾਬ ਤੂੰ ਮੇਰਾ ਉੱਤਰ , ਤੂੰ ਹੀ ਮੇਰਾ ਜਵਾਬ ਤੂੰ ਮੇਰਾ ਸੰਗੀਤ , ਤੂੰ ਹੀ ਮੇਰਾ ਸਾਜ਼ ਤੂੰ ਮੇਰੀ ਪਹਿਚਾਣ , ਤੂੰ ਹੀ ਮੇਰਾ ਰਾਜ ਤੂੰ ਮੇਰੀ ਬੰਦਗੀ , ਤੂੰ ਹੀ ਮੇਰੀ ਨਮਾਜ਼ ਤੂੰ ਮੇਰੀ ਚੁੱਪ , ਤੂੰ ਹੀ ਮੇਰੀ ਆਵਾਜ਼ ਤੂੰ ਮੇਰਾ ਜ਼ਖਮ , ਤੂੰ ਹੀ ਮੇਰੀ ਮਲਹਮ ਤੂੰ ਮੇਰੀ ਕਿਤਾਬ , ਤੂੰ ਹੀ ਮੇਰੀ ਕਲਮ ** ਅਰੁਣ ਬੁੱਟਰ **

#Punjabi #Broken #Hindi #Poet  ਤੂੰ

ਤੂੰ ਮੇਰੀ ਕਵਿਤਾ , ਤੂੰ ਹੀ ਮੇਰੀ ਸ਼ਾਇਰੀ
ਤੂੰ ਮੇਰੀ ਗਜ਼ਲ  , ਤੂੰ ਹੀ ਮੇਰੀ ਡਾਇਰੀ

ਤੂੰ ਮੇਰਾ ਇਕਾਂਤ , ਤੂੰ ਹੀ ਮੇਰੀ ਇਕੱਲਤਾ
ਤੂੰ ਮੇਰਾ ਸਕੂਨ  , ਤੂੰ ਹੀ ਮੇਰੀ ਵਿਚਲਤਾ

ਤੂੰ ਮੇਰੀ ਕਲਪਨਾ , ਤੂੰ ਹੀ ਮੇਰਾ ਖਵਾਬ
ਤੂੰ ਮੇਰਾ ਉੱਤਰ , ਤੂੰ ਹੀ ਮੇਰਾ ਜਵਾਬ

ਤੂੰ ਮੇਰਾ ਸੰਗੀਤ , ਤੂੰ ਹੀ ਮੇਰਾ ਸਾਜ਼
ਤੂੰ ਮੇਰੀ ਪਹਿਚਾਣ , ਤੂੰ ਹੀ ਮੇਰਾ ਰਾਜ

ਤੂੰ ਮੇਰੀ ਬੰਦਗੀ , ਤੂੰ ਹੀ ਮੇਰੀ ਨਮਾਜ਼
ਤੂੰ ਮੇਰੀ ਚੁੱਪ , ਤੂੰ ਹੀ ਮੇਰੀ ਆਵਾਜ਼

ਤੂੰ ਮੇਰਾ ਜ਼ਖਮ  , ਤੂੰ ਹੀ ਮੇਰੀ ਮਲਹਮ
ਤੂੰ ਮੇਰੀ ਕਿਤਾਬ , ਤੂੰ ਹੀ ਮੇਰੀ ਕਲਮ

                    ** ਅਰੁਣ ਬੁੱਟਰ **

ਪਿਆਰ ਦੀ ਧੁਨ ਤੈਨੂੰ ਪਤਾ !!! ਪਿਆਰ ਸੰਗੀਤ ਦੀ ਕੋਈ ਧੁਨ ਹੈ ਤੇ ਉਹ ਧੁਨ ਹੁੰਦੀ ਹੈ ਅਹਿਸਾਸ ਅਹਿਸਾਸ ਜੋ ਅਸੀ ਪਿਆਰ ਦੌਰਾਨ ਮਹਿਸੂਸ ਕਰਦੇ ਹਾਂ । ਇਹ ਖੱਟਾ ਮਿੱਠਾ ਕੋਈ ਵੀ ਹੋ ਸਕਦਾ ਹੈ ਤੇ ਫਿਰ ਅਸੀ ਉਸ ਧੁਨ ਨੂੰ ਘੰਟਿਆ ਬੰਦੀ ਸੁਣਦੇ ਤੇ ਗੁਣ - ਗੁਣਾਉਦੇ ਰਹਿੰਦੇ ਹਾਂ ਸਕੂਨ ਮਿਲਦਾ ਹੈ !! ਤੈਨੂੰ ਸੌਖੇ ਸ਼ਬਦਾਂ ਵਿੱਚ ਦੱਸਾਂ ਤਾਂ.... ਸੰਗੀਤ ਹੀ ਪਿਆਰ ਹੈ ਪਿਆਰ ਹੀ ਸੰਗੀਤ ਹੈ ਸੰਗੀਤ ਬਿੰਨਾਂ ਪਿਆਰ ਅਧੂਰਾ ਹੈ । ** ਅਰੁਣ ਬੁੱਟਰ **

#baisakhi  ਪਿਆਰ ਦੀ ਧੁਨ

ਤੈਨੂੰ ਪਤਾ !!!
ਪਿਆਰ ਸੰਗੀਤ ਦੀ ਕੋਈ ਧੁਨ ਹੈ
ਤੇ ਉਹ ਧੁਨ ਹੁੰਦੀ ਹੈ ਅਹਿਸਾਸ
ਅਹਿਸਾਸ ਜੋ ਅਸੀ ਪਿਆਰ ਦੌਰਾਨ ਮਹਿਸੂਸ ਕਰਦੇ ਹਾਂ । 
ਇਹ ਖੱਟਾ ਮਿੱਠਾ ਕੋਈ ਵੀ ਹੋ ਸਕਦਾ ਹੈ
ਤੇ ਫਿਰ ਅਸੀ ਉਸ ਧੁਨ ਨੂੰ 
ਘੰਟਿਆ ਬੰਦੀ ਸੁਣਦੇ ਤੇ ਗੁਣ - ਗੁਣਾਉਦੇ ਰਹਿੰਦੇ ਹਾਂ
ਸਕੂਨ ਮਿਲਦਾ ਹੈ !!
ਤੈਨੂੰ ਸੌਖੇ ਸ਼ਬਦਾਂ ਵਿੱਚ ਦੱਸਾਂ ਤਾਂ....
ਸੰਗੀਤ ਹੀ ਪਿਆਰ ਹੈ 
ਪਿਆਰ ਹੀ ਸੰਗੀਤ ਹੈ 
ਸੰਗੀਤ ਬਿੰਨਾਂ ਪਿਆਰ ਅਧੂਰਾ ਹੈ ।

            ** ਅਰੁਣ ਬੁੱਟਰ **

#baisakhi

10 Love

ਕਮਾਲ ਕੱਲ ਇੱਕ ਕਮਾਲ ਹੋਇਆਂ ਸਾਨੂੰ ਵਿਛੜਿਆਂ ਨੂੰ ਇਕ ਸਾਲ ਹੋਇਆਂ ਝੂਠਾਂ ਜਾ ਕਿਉ ਹੱਸਿਆ ਮੈਂ ਪਰ ਸੱਚੀ ਬਹੁਤਾਂ ਬੁਰਾ ਹਾਲ ਹੋਇਆਂ ਕੱਲ ਤਾਂ ਕਿਧਰੇ ਮਹਿਫ਼ਲ ਵਿੱਚ ਬੈਠਾ ਸੀ ਪਤਾ ਨੀ ਕਿਵੇਂ ਫਿਰ ਇਹ ਖਿਆਲ ਹੋਇਆਂ ਮੰਨਿਆ ਪਿਆਰ , ਇਸ਼ਕ ਜਾ ਹੋਗਿਆ ਸੀ ਪਰ ਇਹ ਤਾਂ ਯਾਦਾਂ ਦਾ ਕੋਈ ਜੰਜਾਲ਼ ਹੋਇਆਂ ਦੋਵੇਂ ਇਕੱਠੇ ਬਹਿ ਕੇ ਰੋ ਲੈਂਦੇ ਹਾਂ ਜਿਵੇਂ ਮੈਂ ਤੇ ਮੇਰਾ ਰੁਮਾਲ ਹੋਇਆਂ ਮੈ ਕਸਮ ਖ਼ਵਾ ਤੀ ਤਾਰਿਆਂ ਨੂੰ ਨਾ ਦੱਸਿਓ ਕੱਲ ਕੀ-ਕੀ ਮੇਰੇ ਨਾਲ ਹੋਇਆਂ ਵਕ਼ਤ ਸਭ ਨੂੰ ਸਭ ਕੁਝ ਸਿਖਾਂ ਦਿੰਦਾ "ਅਰੁਣ" ਤੂੰ ਐਵੇਂ ਕੱਲ ਬੇ-ਹਾਲ ਹੋਇਆਂ ਕੱਲ ਇੱਕ ਕਮਾਲ ਹੋਇਆਂ ਸਾਨੂੰ ਵਿਛੜਿਆਂ ਨੂੰ ਇੱਕ ਸਾਲ ਹੋਇਆਂ ** ਅਰੁਣ ਬੁੱਟਰ **

#ਅਰੁਣਬੁੱਟਰ #ਕਵਿਤਾ #ਪਿਆਰ #ਇਸ਼ਕ #ਕਮਾਲ  ਕਮਾਲ

ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇਕ ਸਾਲ ਹੋਇਆਂ 
ਝੂਠਾਂ ਜਾ ਕਿਉ ਹੱਸਿਆ ਮੈਂ
ਪਰ ਸੱਚੀ ਬਹੁਤਾਂ ਬੁਰਾ ਹਾਲ ਹੋਇਆਂ

ਕੱਲ ਤਾਂ ਕਿਧਰੇ ਮਹਿਫ਼ਲ ਵਿੱਚ ਬੈਠਾ ਸੀ
ਪਤਾ ਨੀ ਕਿਵੇਂ ਫਿਰ ਇਹ ਖਿਆਲ ਹੋਇਆਂ
ਮੰਨਿਆ ਪਿਆਰ , ਇਸ਼ਕ ਜਾ ਹੋਗਿਆ ਸੀ
ਪਰ ਇਹ ਤਾਂ ਯਾਦਾਂ ਦਾ ਕੋਈ ਜੰਜਾਲ਼ ਹੋਇਆਂ

ਦੋਵੇਂ ਇਕੱਠੇ ਬਹਿ ਕੇ ਰੋ ਲੈਂਦੇ ਹਾਂ
ਜਿਵੇਂ ਮੈਂ ਤੇ ਮੇਰਾ ਰੁਮਾਲ ਹੋਇਆਂ
ਮੈ ਕਸਮ ਖ਼ਵਾ ਤੀ ਤਾਰਿਆਂ ਨੂੰ
ਨਾ ਦੱਸਿਓ ਕੱਲ ਕੀ-ਕੀ ਮੇਰੇ ਨਾਲ ਹੋਇਆਂ

ਵਕ਼ਤ ਸਭ ਨੂੰ ਸਭ ਕੁਝ ਸਿਖਾਂ ਦਿੰਦਾ
"ਅਰੁਣ" ਤੂੰ ਐਵੇਂ ਕੱਲ ਬੇ-ਹਾਲ ਹੋਇਆਂ
ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇੱਕ ਸਾਲ ਹੋਇਆਂ

** ਅਰੁਣ ਬੁੱਟਰ **

ਓਹੀ ਦਿਨ ਓਹੀ ਰਾਤਾਂ ਹਾਏ ! ਉਹ ਤੇਰੀਆਂ ਬਾਤਾਂ ਉਹ ਪਲ , ਉਹ ਖੁਸ਼ਬੂ , ਉਹ ਅਹਿਸਾਸ ਮੈਂ ਦਿਲ ਵਿੱਚ ਰੱਖੀਆਂ ਸਾਂਭ ਸੌਗਾਤਾਂ ਤੈਨੂੰ ਥੋੜਾਂ - ਥੋੜਾਂ ਰੋਜ਼ ਲਿਖਾਂ ਧੱਕਾ ਕਰੇ ਨਾਲ ਕੋਣ ਜ਼ਜਬਾਤਾਂ ਉਹ ਤਵੱਜੋਂ , ਉਹ ਚਿਹਰਾ , ਉਹ ਮੁਸਕਾਨ ਬਿਨਾਂ ਮਿਲੇ ਹੀ ਹੋ ਜਾਂਦੀਆ ਸੀ ਮੁਲਾਕਾਤਾਂ Arun buttar ✍️

#ਸ਼ਾਇਰੀ #nojotopunjabi #pritilipi #Punjabi #freinds  ਓਹੀ ਦਿਨ ਓਹੀ ਰਾਤਾਂ
ਹਾਏ ! ਉਹ ਤੇਰੀਆਂ ਬਾਤਾਂ
ਉਹ ਪਲ , ਉਹ ਖੁਸ਼ਬੂ , ਉਹ ਅਹਿਸਾਸ 
ਮੈਂ ਦਿਲ ਵਿੱਚ ਰੱਖੀਆਂ ਸਾਂਭ ਸੌਗਾਤਾਂ

ਤੈਨੂੰ ਥੋੜਾਂ - ਥੋੜਾਂ ਰੋਜ਼ ਲਿਖਾਂ 
ਧੱਕਾ ਕਰੇ ਨਾਲ ਕੋਣ ਜ਼ਜਬਾਤਾਂ
ਉਹ ਤਵੱਜੋਂ , ਉਹ ਚਿਹਰਾ , ਉਹ ਮੁਸਕਾਨ 
ਬਿਨਾਂ ਮਿਲੇ ਹੀ ਹੋ ਜਾਂਦੀਆ ਸੀ ਮੁਲਾਕਾਤਾਂ

Arun buttar ✍️
Trending Topic