ਅਫਸੋਸ ਉਸ ਦਾ ਚੜਦੀ ਉਮਰੇ ਹੀ ਇੱਕ ਸੋਹਣੇ ਸੁਨੱਖੇ ਮੁੰਡੇ ਨਾਲ ਪਿਆਰ ਪੈ ਗਿਆ ਤੇ ਹਰ ਵੇਲੇ ਉਸ ਦੇ ਖਿਆਲਾਂ ਵਿੱਚ ਹੀ ਖੋਈ ਰਹਿੰਦੀ , ਤੇ ਵਾਰ ਵਾਰ ਜਦੋਂ ਵੀ ਮੌਕਾ ਮਿਲਦਾ ਘਰਦਿਆਂ ਤੋਂ ਚੋਰੀ ਫੋਨ ਕਰਦੀ ਰਹਿੰਦੀ , ਉਦੋਂ ਕਿਹੜਾ whatsapp ਹੁੰਦਾ ਸੀ , ਦੋਵਾਂ ਨੂੰ ਇੱਕ ਦੂਜੇ ਦੇ ਬੋਲ ਮਿਸਰੀ ਤੋ ਮਿੱਠੇ ਲੱਗਦੇ , ਗੱਲ ਮਿਲਣ ਮਿਲਾਉਣ ਤੇ ਪਹੁੰਚ ਗਈ , ਆਖਰ ਉਹ ਰਾਤ ਵੀ ਆ ਗਈ ਜਦੋਂ ਉਸ ਨੇ ਆਪਣੇ ਆਸ਼ਕ ਨੂੰ ਮਿਲਣ ਲਈ ਸੱਦਿਆ ਤੇ ਉਹ ਵੀ ਹਨੇਰੀ ਰਾਤ ਵਿੱਚ ਆਪਣੀ ਮਹਿਬੂਬ ਕੋਲ ਪਹੁੰਚ ਗਿਆ ! ਦੋਵਾਂ ਨੇ ਇੱਕ ਦੂਜੇ ਦਾ ਅਜੇ ਹਾਲ ਚਾਲ ਪੁੱਛਿਆ ਹੀ ਸੀ ਅਚਾਨਕ ਕੁੜੀ ਦਾ ਬਾਪ ਉੱਠਿਆ ਤੇ ਘਰ ਦੇ ਵੱਖ ਵੱਖ ਕੋਨੇ ਵੱਲ ਨਿਗਾਹ ਮਾਰਨ ਲੱਗਿਆ , ਤੇ ਕੁੜੀ ਨੂੰ ਬੜਾ ਦੁੱਖ ਹੋਇਆ , ਉਹ ਗੁੱਸੇ ਵਿੱਚ ਬੋਲੀ " ਰੱਬਾ ਪਹਿਲਾਂ ਇਹਦਾ ਹੀ ਫਾਹਾ ਵੱਡ ਦੇ " ਕੋਲ ਖੜਾ ਆਸ਼ਕ ਕਹਿੰਦਾ ਇਉ ਨਾ ਕਹਿ ਫੇਰ ਵੀ ਤੇਰਾ ਬਾਪ ਆ ਇੰਨੀ ਗੱਲ ਕਹਿ ਕੇ ਆਸ਼ਕ ਤਾਂ ਵਾਪਸ ਆ ਗਿਆ . ਦੂਜੇ ਦਿਨ ਕੁੜੀ ਨੂੰ ਅਹਿਸਾਸ ਹੋ ਗਿਆ ਕੇ ਰਾਤ ਇਸ਼ਕ ਚ ਅੰਨੀ ਹੋਈ ਤੋ ਕਿੰਨਾ ਗਲਤ ਬੋਲਿਆ ਗਿਆ , ਹੋਣੀ ਕੁਦਰਤ ਦੀ ਕੁੱਝ ਦਿਨਾਂ ਬਾਅਦ ਉਸਦੇ ਬਾਪੂ ਨੂੰ ਹਾਰਟ ਅਟੈਕ ਹੋ ਗਿਆ , ਤੇ ਕੁੜੀ ਨੂੰ ਲੱਗਿਆ ਕੇ ਰੱਬ ਨੇ ਮੇਰੇ ਬੋਲੇ ਹੋਏ ਬੋਲ ਸੱਚੇ ਕਰ ਦਿੱਤੇ . " ਪਲੀਜ ਰੱਬਾ ਮੇਰੇ ਬਾਪੂ ਨੂੰ ਜਿਉਂਦਾ ਕਰਦੇ , ਮੈ ਅੱਜ ਤੋਂ ਇਸ਼ਕ ਚ ਪੈਰ ਨੀ ਧਰਦੀ " ਆਪਣੇ ਦਿਲੋਂ ਅੰਦਰੋਂ ਅੰਦਰੀ ਅਰਦਾਸ ਕਰ ਰਹੀ ਸੀ .( ਇਸ਼ਕ ਵਿੱਚ ਅੰਨ੍ਹੇ ਹੋ ਕੇ ਕਦੇ ਵੀ ਮਾਪਿਆਂ ਵਾਰੇ ਗਲਤ ਨਾ ਸੋਚੋ )
✍️ਦੀਪ ਗਗਨ
#ਅਫਸੋਸ