ਮੈਂ ਮਿੱਟੀ ਹਾਂ ਮਿੱਟੀ ਹੀ ਬਣ ਕੇ ਰਹੁੰਗਾ
ਚਾਉਂਦਾ ਨਹੀਂ ਕਿ ਬਣ ਜਾਵਾਂ ਸੋਨਾ
ਮੈਂ ਰਹਿਣਾ ਨਈਂ ਚਾਉਂਦਾ ਤਿਜੋਰੀਆਂ ਚ ਬੰਦ ਹੋਕੇ
ਮੈਂ ਚਾਉਂਦਾ ਹਾਂ ਕਾਇਨਾਤ ਵਿੱਚ ਇੱਕ ਮਿੱਕ ਹੋਣਾ
ਇੱਛਾ ਨਹੀਂ ਮੇਰੀ ਕਿ ਸ਼ਿੰਗਾਰ ਬਣਾ ਗਲ ਦਾ
ਮੈਂ ਬਣਾ ਓਸ ਖੇਤ ਜੇਹਾ ਜੋ ਲੱਖਾਂ ਢਿੱਡ ਭਰਦਾ
ਮੈਂ ਚਾਉਂਦਾ ਹਾਂ ਧੂੜ ਬਣ ਅੰਬਰਾਂ ਨੂੰ ਛੋਹਣਾ
ਮੈਂ ਮਿੱਟੀ ਹਾਂ ਮਿੱਟੀ ਹੀ ਬਣ ਕੇ ਰਹੁੰਗਾ
ਚਾਉਂਦਾ ਨਹੀਂ ਕਿ ਬਣ ਜਾਵਾਂ ਸੋਨਾ
ਮੈਂ ਰਹਿਣਾ ਨਈਂ ਚਾਉਂਦਾ ਤਿਜੋਰੀਆਂ ਚ ਬੰਦ ਹੋਕੇ
ਮੈਂ ਚਾਉਂਦਾ ਹਾਂ ਕਾਇਨਾਤ ਵਿੱਚ ਇੱਕ ਮਿੱਕ ਹੋਣਾ
ਮੈਂ ਅੱਕ ਗਿਆ ਹਾਂ 'ਮੈਂ-ਮੈਂ' ਆਖ ਕੇ
ਹੁਣ ਸਭ ਕੁੱਝ ਨਿਛਾਵਰ ਮੈਂ ਕਰ ਦੇਣਾ ਚਾਉਂਣਾ
ਝੂਠੇ ਸੰਸਾਰ ਵਿੱਚ ਸੱਚ ਹੀ ਬੋਲਾਂਗਾ ਮੈਂ
ਇਹ ਜਾਣਦੇ ਹੋਏ ਵੀ ਕਿ ਮੈਨੂੰ ਕਿਸੇ ਨਾ ਸਲਾਹੁਣਾ
ਮੈਂ ਮਿੱਟੀ ਹਾਂ ਮਿੱਟੀ ਹੀ ਬਣ ਕੇ ਰਾਹੁੰਗਾ
ਚਾਉਂਦਾ ਨਹੀਂ ਕਿ ਬਣ ਜਾਵਾਂ ਸੋਨਾ
ਮੈਂ ਰਹਿਣਾ ਨਈਂ ਚਾਉਂਦਾ ਤਿਜੋਰੀਆਂ ਚ ਬੰਦ ਹੋਕੇ
ਮੈਂ ਚਾਉਂਦਾ ਹਾਂ ਕਾਇਨਾਤ ਵਿੱਚ ਇੱਕ ਮਿੱਕ ਹੋਣਾ
mitti