ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ ਬੱਸ ਦੀ ਆਵਾਜ਼ ਆ ਗਈ ਤੇ ਅਸੀਂ ਬੈਠ ਕੇ ਆਪਣੇ ਘਰ ਆ ਗਈਆਂ ਪਰ ਮੈਂ ਸਾਰੇ ਰਸਤੇ ਇਹੀ ਸੋਚਦੀ ਰਹੀ ਕਿ ਪੁੱਤਰ ਪੈਦਾ ਕਰਨੇ ਕਸੂਰ ਸੀ? ਧੀਆਂ ਨੂੰ ਜਨਮ ਨਾ ਦੇਣਾ ਕਸੂਰ ਸੀ? ਧੀਆਂ ਦੀ ਜਨਨੀ ਨੂੰ ਨੀਵਿਆਂ ਦਿਖਾਉਣਾ ਕਸੂਰ ਸੀ? ਜਾਂ ਫਿਰ ਮਾਪਿਆ ਦੀ ਪਰਵਰਿਸ਼ ਚ ਕਸੂਰ ਸੀ? ਜਿਸਨੇ ਨੂੰਹਾਂ ਨੂੰ ਸੱਸ ਚੋ ਆਪਣੀ ਮਾਂ ਨਜਰ ਨਹੀਂ ਆਉਣ ਦਿੱਤੀ। ਜਾਂ ਫਿਰ ਵਾਕਿਆ ਓਸ ਦੁੱਧ ਦਾ ਕਸੂਰ ਸੀ? ਜਿਸਨੂੰ ਸਾਰੀ ਜਵਾਨੀ ਇਹੀ ਲੱਗਦਾ ਰਿਹਾ ਕਿ ਮੇਰੇ ਬੱਚੇ ਸਿਰਫ਼ ਮੇਰੇ ਨੇ ਤੇ ਮੇਰੇ ਤੋਂ ਬਾਹਰ ਕਦੇ ਹੋ ਨਹੀਂ ਸਕਦੇ ਤੇ ਇਸ ਗਰੂਰ ਚ ਜਿੰਦਗੀ ਦੀ ਅਸਲ ਸਿੱਖਿਆ ਦੇਣ ਤੋਂ ਵਾਂਝੇ ਰਹਿ ਗਏ।
ਕਸੂਰ ਜਿਸ ਦਾ ਵੀ ਮਰਜੀ ਹੋਵੇ ਪਰ ਅੰਤ ਬਹੁਤ ਦਰਦਨਾਕ ਹੁੰਦਾ ਇਹ ਗੱਲ ਤਾਂ ਪੱਕੀ ਹੈ ਬੇਸ਼ੱਕ ਕਸੂਰਵਾਰ ਕੋਈ ਵੀ ਹੋਵੇ ਪਰ ਜਿਹੜੀਆਂ ਜਿੰਦਗੀਆਂ ਇਸ ਸਭ ਚ ਪਿਸਦੀਆਂ ਓਹਨਾਂ ਲਈ ਬਹੁਤ ਤਕਲੀਫਦਾਇਕ ਹੋ ਨਿੱਬੜਦਾ ਜੀ। ਇੱਕ ਹੀ ਜਿੰਦਗੀ ਮਿਲਣੀ ਸਭ ਨੂੰ ਖੁਦ ਵੀ ਖੁਸ਼ ਰਹੋ ਬਾਕੀਆਂ ਨੂੰ ਵੀ ਰੱਖੋ ਜੀ।
©Manpreet kaur
#Sawera