ਥੋਨੂੰ ਮੈ ਹੁਣ ਮਾਫ਼ ਨਹੀਂ ਕਰਨਾ
ਆਪਣੀ ਕੁਦਰਤ ਨੂੰ ਮੈ ਖੁਦ ਸਾਫ ਹੈ ਕਰਨਾ
ਤੁਸੀ ਮੇਰੀ ਕੁਦਰਤ ਨੂੰ ਦੋ ਹਿੱਸਿਆਂ ਦੇ ਵਿਚ ਪਾੜਿਆ ਐ
ਨਾਲੇ ਮੈਨੂੰ ਵੀ ਮੰਦਰਾਂ ਮਸਜਿਦਾਂ ਦੇ ਵਿੱਚ ਤਾੜਿਆ ਐ
ਮੈ ਆਪਣੇ ਆਪ ਨੂੰ ਖੁਦ ਅਜ਼ਾਦ ਹੈ ਕਰਨਾ
ਥੋਨੂੰ ਵੀ ਹੁਣ ਮੈ ਮਾਫ ਨਹੀਂ ਕਰਨਾ
ਕਈ ਕਹਿੰਦੇ ਨੇ ਰੱਬਾ ਅਸੀ ਦੱਸ ਤੇਰਾ ਕਿ ਵਿਗਾੜਿਆ ਐ
ਦੋ ਪਲ ਦੇ ਸਵਾਦ ਲਈ ਕੁੱਝ ਕਾ ਜਾਨਵਰਾਂ ਨੂੰ ਹੀ ਮਾਰਿਆ ਐ
ਇਸੇ ਲਈ ਦਰ ਦਰਵਾਜੇ ਸਭ ਬੰਦ ਮੈ ਕਰਲੇ
ਹੁਣ ਦੇਣਾ ਤੁਸੀ ਕਿੱਥੇ ਧਰਨਾ
ਥੋਨੂੰ ਹੁਣ ਮੈ ਮਾਫ ਨਹੀਂ ਕਰਨਾ
ਆਪਣੀ ਕੁਦਰਤ ਨੂੰ ਖੁਦ ਸਾਫ ਮੈ ਕਰਨਾ