ਕੀ ਲਿਖਾਂ ਮੈਂ ਆਪਣੇ ਪਿਤਾ ਬਾਰੇ ਜਿਸਨੇ ਖੁਦ ਮੈਨੂੰ ਲਿਖਿਆ ਹੈ,
ਪਿਤਾ ਦੇ ਰੂਪ ਵਿਚ ਮੈਨੂੰ ਦੁਨੀਆ ਤੇ ਇੱਕ ਫਰਿਸ਼ਤਾ ਦਿਖਿਆ ਹੈ।
ਲਾਡੋ ਲਾਡੋ ਕਹਿ ਕੇ ਪੁਕਾਰਦਾ,ਪੁੱਤ ਪੁੱਤ ਕਹਿ ਕੇ ਸੀਨਾ ਠਾਰਦਾ,
ਖੁਦ ਦੀ ਖੁਸ਼ੀਆਂ ਦੀ ਪਰਵਾਹ ਨਹੀਂ ਤੇ ਬੱਚਿਆਂ ਲਈ ਜਾਨ ਵਾਰਦਾ।
ਜੋ ਕਰਦਾ ਆਪਣੇ ਪਰਿਵਾਰ ਲਈ ਦੇਣਾ ਨਹੀਂ ਦੇ ਸਕਦਾ ਕੋਈ,
ਹਿੱਕ ਨਾਲ ਲੱਗ ਕੇ ਰੋ ਪੈਂਦਾ ਹੈ ਜਦ ਵੀ ਮੈਂ ਹਾਂ ਰੋਈ।
ਝਿੜਕ ਵੀ ਦਿੰਦਾ ਮੈਨੂੰ ਜਦ ਵੀ ਗਲਤੀ ਕਰਦੀ ਮੈਂ,
ਝੱਟ ਹੀ ਹਸਾ ਕੇ ਮਨਾ ਲੈਂਦਾ ਹੈ ਜਦ ਵੀ ਅੱਖਾਂ ਭਰਦੀ ਮੈਂ।
ਬਾਪ ਜਿਹਾ ਕੋਈ ਮੋਹ ਨਹੀਂ ਜੱਗ ਤੇ,ਅਮੁੱਲ ਇਸਦਾ ਪਿਆਰ ਹੈ,
ਮੇਰਾ 'ATM Card' ਮੇਰਾ ਬਾਪੂ ਖੁਸ਼ੀਆਂ ਦਾ ਭੰਡਾਰ ਹੈ।
ਆਪਣਾ ਸਭ ਦੁੱਖ ਭੁਲਾ ਕੇ ਮੇਰੇ ਸੁਖ ਦੁੱਖ ਸੁਣਦਾ ਹੈ,
ਹੋਣ ਕਾਮਯਾਬ ਮੇਰੇ ਬੱਚੇ ਵੱਡੇ ਸੁਪਨੇ ਬੁਣਦਾ ਹੈ।
ਜਦ ਵੀ ਮੈਨੂੰ ਲੋੜ ਹੋਵੇ ਉਹ ਭਜਿਆ ਭਜਿਆ ਆਉਂਦਾ ਹੈ,
ਇੱਕ ਬਾਪੂ ਹੀ ਹੈ ਜੱਗ ਤੇ ਜੋ ਸਾਨੂੰ ਚੰਗਾ ਇਨਸਾਨ ਬਣਾਉਂਦਾ ਹੈ।
ਬਾਪੂ ਦਾ ਜਿਕਰ ਕਰਦਿਆਂ ਤਾਂ ਸ਼ਬਦ ਵੀ ਘਟ ਰਹਿ ਗਏ,
ਸੋਚ ਕੇ ਬਾਪੂ ਤੇਰਾ ਕੀਤਾ ਅੱਜ ਅੱਖਾਂ ਚੋਂ ਅੱਥਰੂ ਵਹਿ ਗਏ.....❤❤
sonia✍✍
#FathersDay