ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ
ਮੁੱਦਾ ਹੀ ਕੋਈ ਹੋਰ ਬਣਾਈ ਜਾਂਦੇ ਨੇ
ਚੋਰਾਂ ਨੂੰ ਦੇ ਦਿੱਤੀ ਪਦਵੀ ਸਾਧਾਂ ਦੀ
ਤੇ ਸਾਧਾਂ ਹੁਣ ਨੂੰ ਚੋਰ ਬਣਾਈ ਜਾਂਦੇ ਨੇ
ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ
ਕਿਰਤੀ ਨੂੰ ਕਮਜ਼ੋਰ ਬਣਾਈ ਜਾਂਦੇ ਨੇ
ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ
ਖੁਦ ਨੂੰ ਆਦਮਖੋਰ ਬਣਾਈ ਜਾਂਦੇ ਨੇ
ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ
ਉਹ ਨਿੱਤ ਸੱਜਣ ਹੋਰ ਬਣਾਈ ਜਾਂਦੇ ਨੇ
ਨਵਜੋਤ
©Navjot Singh
#educationday