ਕਹਾਣੀ- ਵਿਤਕਰਾ
ਭਾਗ-੨
ਸੋ ਮਨ ਵਿੱਚ ਚਲ ਰਹੇ ਵਲਵਲਿਆਂ ਨੂੰ ਹੱਲ ਕਰਨ ਦੇ ਮਨ ਨਾਲ ਓਸ ਕੋਲ ਜਾ ਕੇ ਸਕੂਟਰੀ ਨੂੰ ਰੋਕ ਲਿਆ ਤੇ ਓਹ ਭੱਜ ਕੇ ਮੇਰੇ ਕੋਲ ਆਈ ਕਿ ਸ਼ਾਇਦ ਮੈਂ ਓਸ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣਾ ਹੋਵੇ, ਮੈਂ ਬਿਲਕੁਲ ਨਜਦੀਕ ਤੋਂ ਓਸਨੂੰ ਦੇਖਿਆ ਕਿ ਕਿੰਨੀ ਚੁੱਪ ਤੇ ਖਾਮੋਸ਼ੀ ਛਾਈ ਹੋਈ ਸੀ ਓਹਦੇ ਅੰਦਰ, ਜਦ ਮੈਂ ਓਹਦੇ ਪੁੱਛਣ ਤੇ ਦੱਸਿਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਬਲਕਿ ਓਸਨੂੰ ਹੀ ਮਿਲਣ ਆਈ ਹਾਂ ਤਾਂ ਇੱਕ ਪਲ ਲਈ ਓਹ ਚੁੱਪ ਹੋ ਗਈ ਓਸ ਦੀਆਂ ਬੁੱਲਾਂ ਤੇ ਛਾਈ ਚੁੱਪ ਮੈਨੂੰ ਤੰਗ ਕਰਨ ਲੱਗੀ, ਫਿਰ ਮੈਂ ਇੱਕ ਦਮ ਸਭ ਸੋਚਾਂ ਚੋ ਬਾਹਰ ਨਿਕਲ ਕੇ ਬੋਲਿਆ ਬੇਟਾ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ। ਤਾਂ ਓਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ ਤੇ ਨਾਲ ਹੀ ਹੈਰਾਨੀ ਵੀ ਕਿ ਪਤਾ ਨਹੀਂ ਕੌਣ ਹੈ ਇਹ.... ਚੱਲਦਾ
©Manpreet kaur
#MothersDay #ਕਹਾਣੀਕਾਰ #ਵਿਤਕਰਾ #StoryTeller