ਨੂਰ ਉਹਦੀਆਂ ਅੱਂਖਾਂ ਚ ਨੂਰ ਸੀ ਚਿਹਰੇ ਤੇ ਸਰੂਰ ਸੀ...
ਏਸੇ ਗੱਲ ਦਾ ਰਹਿੰਦਾ ਉਸ ਨੂੰ ਚੜਿਆ ਗਰੂਰ ਸੀ...
ਅਸੀ ਮੰਨਦੇ ਰਹੇ ਆਪਣਾ ਉਹਨੇ ਕਦੇ ਸਮਝਿਆ ਆਪਣਾ...
ਇਹ ਸਾਡੇ ਦਿਲ ਹੀ ਸਾਰਾ ਲੱਗਦਾ ਜਿਵੇਂ ਕਸੂਰ ਸੀ...
ਅਸੀ ਸਦਾ ਹੱਕ ਜਤਾਉਂਦੇ ਉਹ ਸਦਾ ਰਹੇ ਹੱਥ ਛਡਾਉਂਦੇ...
ਸਾਡਾ ਪਿਆਰ ਹੀ ਉਹਨਾਂ ਨੂੰ ਹੋਇਆ ਨਾ ਮਨਜੂਰ ਸੀ...
ਅਸੀ ਭੁਲ ਸਭ ਬਣੇ ਰਹੇ ਅਾਮ ਸਦਾ ਉਹਦੇ ਲਈ...
ਉਹ ਤਾਂ ਹੁਣ ਉੱਚੇ ਹੋ ਬਣ ਗਏ ਬੜੇ ਮਸ਼ਹੂਰ ਸੀ...
ਸਾਡੀਆ ਸਦਰਾਂ ਨੂੰ ਤੋੜ ਕਰ ਦਿੱਤਾ ਚੂਰੋ ਚੂਰ...
ਹਜੇ ਵੀ ਦਿਲ ਆਖੀਂ ਜਾਵੇ ਨਾ ਉਹ ਵੇਕਸੂਰ ਸੀ...
"ਪਰਵਿੰਦਰ"ਪਿਆਰ ਚ ਮਿਲੀਆ ਠੁਕਰਾ ਹੀ ਠੁਕਰਾ...
ਕੀ ਕਰੀਏ ਕਿਸੇ ਦਾ ਦੋਸ਼ ਨਹੀ ਹੋਏ ਆਪਣੇ ਹੱਥੋ ਮਜਬੂਰ ਸੀ...
###✍ਪਰਵਿੰਦਰ ਕੌਰ###
#ਨੂਰ