ਜੋ ਤੁਹਾਨੂੰ ਪਿਆਰ ਕਰਦਾ ਹੋਵੇਗਾ , ਸਮਝਦਾ ਹੋਵੇਗਾ , ਫਿਕਰ ਕਰਦਾ ਹੋਵੇਗਾ , ਉਸ ਕੋਲੋਂ ਉਸਦਾ ਸਾਥ ਜਾਂ ਧਿਆਨ ਮੰਗਣ ਦੀ ਲੋੜ ਨਹੀਂ ਪੈਂਦੀ । ਉਹ ਤੁਹਾਡੀ ਚੁੱਪ ' ਚੋਂ , ਤੁਹਾਡੀਆਂ ਅੱਖਾਂ ਦੇ ਸੁੰਨੇਪਣ ' ਚੋਂ ਤੁਹਾਡੀ ਹਸਰਤ ਦੇਖ ਲਵੇਗਾ । ਜੇ ਧਿਆਨ ਸਾਥ ਮੰਗਣਾ ਪਵੇ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ ਜਿਸ ਨੂੰ ਪਿਆਰ ਕਰਦੇ ਹੋ , ਕਰਦੇ ਰਹੋ | ਬਦਲੇ ' ਚ ਜੋ ਮਿਲੇ ਲਓ । ਉਹ ਹਾਸਾ ਹੋਵੇ ਜਾਂ ਹੰਝੂ | ਮਹਿਫਲ ਹੋਵੇ ਜਾਂ ਤਨਹਾਈ ॥ ਵਫ਼ਾ ਹੋਵੇ ਜਾਂ ਬੇਵਫ਼ਾਈ । ਸੋਹਣੇ ਦੀ ਦਾਤ ਹੁੰਦੀ ਹੈ । ਜੋ ਵੀ ਦੇਵੇ ਸਵੀਕਾਰ ਕਰੋ । ਸਭ ਕੁਝ ਭੁਲਾ ਕੇ ਉਸਨੂੰ ਗਲ਼ੇ ਲਗਾ ਲਓ |
ਤਵੱਜੋਂ ਭੀਖ ਵਾਂਗੂ ਜੇ ਮਿਲੇ ,
ਫਿਟਕਾਰ ਹੁੰਦੀ ਹੈ |
ਮੁਹੱਬਤ ਆਪ ਜੇ ਬਖ਼ਸ਼ੇ ਨਜ਼ਰ ,
ਸਤਿਕਾਰ ਹੁੰਦੀ ਹੈ
©Gurpreet Khunan
#Life #Punjabi
#Death