ਧੁੰਨ ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ #ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ #ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ ਵਿੱਚ ਜੀਭ ਤੇ ਸੋਚਣ ਲੱਗੇ.. ਲੈ ਬਈ ਫਸ ਗਏ ਹੁਣ ਆਪਾ ਨੂੰ ਤਾ ਵਾਜਾ ਖੋਲਣਾ ਵੀ ਨੀ ਆਉਦਾ ਕੀਰਤਨ ਕਿਵੇ ਕਰਾਗੇ.....ਉਹਨਾ ਚੋ ਇੱਕ ਅਸਤਰ ਦਿਮਾਗ ਦਾ ਬੋਲਿਆ ਕਿ ਅਸੀ ਤੁਹਾਡੇ ਇਸ ਕਮਰੇ ਵਿੱਚ ਕਿਵੇ ਕੀਰਤਨ ਕਰ ਸਕਦੇ ਆ....ਕਿਉਕਿ ਕੀਰਤਨ ਕਰਨ ਦੇ ਕੁੱਝ ਅਸੂਲ ਹੁੰਦੇ ਨੇ ਜੇ ਤੁਸੀ ਕੀਰਤਨ ਕਰਵਾਉਣਾ ਹੀ ਏ ਤਾ ਪਹਿਲਾ ਇਹ ਕਮਰਾ ਚੰਗੀ ਤਰਾ ਧੋ ਕੇ ਸਾਫ ਕਰੋ ਤੇ ਵਾਧੂ ਘਾਟੂ ਸਮਾਨ ਬਾਹਰ ਕੱਢੋ ਤੇ ਫਿਰ ਚੰਗੀ ਧੂਫ-ਬੱਤੀ ਕਰੋ ਤੇ ਸਾਰਾ ਸਟਾਫ ਸਿਰ ਢੱਕ ਕੇ ਸੰਗਤ ਦੇ ਰੂਪ ਵਿੱਚ ਸਾਡੇ ਸਾਹਮਣੇ ਬੈਠੋ ਅਸੀ ਫਿਰ ਕਰਾਗੇ ਕੀਰਤਨ ਤੇ ਘੱਟੋ ਘੱਟ ਇੱਕ ਘੰਟਾ ਲਗਾਤਾਰ ਕਰਨਾ ਪਊ ਤੁਸੀ ਸਾਡੇ ਖਤਮ ਕਰਨ ਤੋ ਪਹਿਲਾ ਵਿਚਾਲੇ ਨਹੀ ਰੋਕ ਸਕਦੇ .....ਅੰਬੈਸੀ ਵਾਲੇ ਸੋਚਣ ਲੱਗੇ ਬਈ ਏਨਾ ਝਮੇਲਾ ਕੋਣ ਕਰੂ ਵੈਸੇ ਵੀ ਗੱਲਾ ਬਾਤਾ ਤੋ ਅਸਲੀ ਹੀ ਲੱਗਦੇ ਨੇ...ਉਹਨਾ ਝੱਟ ਪਾਸਪੋਰਟ ਤੇ ਵੀਜੇ ਵਾਲੀ ਮੋਹਰ ਲਾ ਕੇ ਤੋਰ ਤੇ..
ਉਹਨਾ ਤੋ ਅਗਲਾ ਨੰਬਰ ਆ ਗਿਆ ਅਸਲੀ ਕੀਰਤਨੀ ਜੱਥੇ ਦਾ ਜਿੰਨਾ ਦਾ ਮੁੱਖ ਰੁਜਗਾਰ ਹੀ ਕੀਰਤਨ ਸੀ ਉਹਨਾ ਨੂੰ ਵੀ ਅੰਬੈਸੀ ਵਾਲਿਆ ਨੇ ਉਹੀ ਪਹਿਲਿਆ ਵਾਲਾ ਸਵਾਲ ਕੀਤਾ ਤੇ ਉਹ ਤਾ ਝੱਟ #ਵਾਜਾ ਖੋਲ ਕੇ ਬਹਿ ਗਏ ....
ਅੰਬੈਸੀ ਵਾਲਿਆ ਨੇ ਪਾਸਪੋਰਟ ਵਗਾਹ ਕੇ ਮਾਰੇ ਉਹਨਾ ਦੇ ਮੂੰਹਾ ਤੇ ਕਹਿੰਦੇ ਥੋਨੂੰ ਤਾ ਕੀਰਤਨ ਦੇ ਅਸੂਲ ਹੀ ਨਹੀ ਪਤਾ...
😜😜😜🤭🤭🤣