ਜੀ ਕਰਦਾ ਏ ਤੇਰੀ ਜ਼ੁਲਫ਼ ਸੰਵਾਰ ਦਿਆਂ
ਇਹ ਸਾਹਾਂ ਦੀ ਰਾਸ਼ੀ ਤੈਥੋਂ ਵਾਰ ਦਿਆਂ
ਰੀਝਾਂ, ਹਾਸੇ ਕੱਠਿਆਂ ਕਰਕੇ ਚਾਅ ਸਾਰੇ
ਤੇਰੇ ਪੈਰਾਂ ਦੇ ਵਿਚ ਆਣ ਖਿਲਾਰ ਦਿਆਂ
ਤੇਰੀ ਮਰਜ਼ੀ ਜੇ ਤੂੰ ਦੇਣੈਂ ਦੁੱਖ ਮੈਨੂੰ
ਦਿਲ ਦੀ ਜ਼ਿੱਦ ਹੈ ਮੈਂ ਬਦਲੇ ਵਿਚ ਪਿਆਰ ਦਿਆਂ
ਮੇਰੀ ਹੈ ਤਮੰਨਾ ਜਿਉਂਦੇ ਜੀ ਮਹਿਰਮ
ਅਪਣੇ ਹੱਥੀਂ ਤੇਰੀ ਮਾਂਗ ਸ਼ਿੰਗਾਰ ਦਿਆਂ
ਤੇਰੀ ਗ਼ਲਤੀ ਨੂੰ ਵੀ ਅਪਣੇ ਸਿਰ ਲੈ ਕੇ
ਚੱਲ ਇਕ ਤੇਰੇ ਦਿਲ ਤੋਂ ਬੋਝ ਉਤਾਰ ਦਿਆਂ
ਮਤਲੇ ਤੋਂ ਲੈ ਮਕਤੇ ਤੱਕ,ਐ ਦਿਲਬਰ
ਮੈਂ ਸ਼ਿਅਰਾਂ ਵਿਚ ਅਪਣਾ ਖੂਨ ਉਤਾਰ ਦਿਆਂ।
ਨਵਜੋਤ
©Navjot Singh
#romance