इज़हार ਜਾਪ ਦੀ ਮਾਲਾ ਤਾਂ ਮੈਂ ਜੱਪੀ ਨਹੀਂ ਕਦੇ,
ਪਰ ਮੈਂ ਤਾਂ ਪਿਆਰ ਹੀ ਇਬਾਦਤ ਵਾਂਗ ਕਰਿਆ
ਇਬਾਦਤ, ਜਿਸ ਚ ਅੱਖਾਂ ਬੰਦ ਕਰ
ਤੈਨੂੰ ਵੇਖ ਲੈਂਦਾ ਆ,
ਚਾਹੇ ਤੂੰ ਜਿੰਨੀ ਵੀ ਦੂਰ ਹੋਵੇ,
ਜਿਸ ਚ ਨਿੱਘ ਪਾਇਆ ਮੈਂ ਓਸ ਕੁਦਰਤ ਜਿਹਾ,
ਜਿਸ ਚ ਤੇਰੀ ਅਵਾਜ ਸੁਣ ਤੇਰੇ ਦਿਲ ਦਾ ਹਾਲ ਜਾਣ ਲੈਂਦਾ,
ਜਿਸ ਚ ਸੁਕੂਨ ਮਿਲਿਆ ਜੰਨਤ ਜਿਹਾ,
ਬਸ ਇਹੋ ਇਬਾਦਤ ਸਿੱਖੀ ਮੈਂ ਅਜੇ ਤੱਕ....
ਇਹ ਰੱਬ ਮੈਨੂੰ ਮਾਫ਼ ਵੀ ਕਰ ਦੇਵੇਗਾ ਨਾ,
ਕਿਤੇ ਤੈਨੂੰ ਖੋ ਨਾ ਲਵੇ ਮੇਰੇ ਤੋਂ
, ਕਿਉਂਕਿ ਮੈਂ ਓਸ ਤੋਂ ਵੱਧ ਤੈਨੂੰ ਚਾਹ ਬੈਠਾ ਆ ....
©ਕਰਨ ਸਿੱਧੂ
#izhaar