White ਲਿਖਾਏ ਵਕਤ ਨੇ ਮੈਥੋਂ ਮੈਂ ਅਨਜਾਣੇ ਨਹੀਂ ਲਿਖੇ,
ਹਕੀਕਤ ਤੂੰ ਹੀ ਸਮਝੀ ਨਾ, ਮੈਂ ਅਫ਼ਸਾਨੇ ਨਹੀਂ ਲਿਖੇ!
ਦੇਖ ਲੈ ਕਿੱਥੇ ਲੈ ਆਈ ਮੇਰੀ ਸ਼ਰਾਫਤ ਮੈਨੂੰ ਅੱਜ,
ਮੇਰੀ ਹਰ ਗੱਲ ਦਾ ਮਤਲਬ ਸੀ, ਮੈਂ ਬੇਮਾਈਨੇ ਨਹੀਂ ਲਿਖੇ!
ਹਕੀਕਤ ਤੂੰ ਹੀ ਸਮਝੀ ਨਾ, ਮੈਂ ਅਫ਼ਸਾਨੇ ਨਹੀਂ ਲਿਖੇ!!
ਇਹ ਜਜ਼ਬਾਤਾਂ ਦੀ ਪਰਵਾਜ਼ ਤੋੜ ਦਿੰਦੀ ਹੱਦਾਂ, ਸਰਹੱਦਾਂ,
ਲਿੱਖੇ ਅਸਮਾਨੀ ਉੱਡਦੇ ਪੰਛੀ, ਚੁੱਗਦੇ ਦਾਣੇ ਨਹੀਂ ਲਿੱਖੇ!
ਹਕੀਕਤ ਤੂੰ ਹੀ ਸਮਝੀ ਨਾ, ਮੈਂ ਅਫ਼ਸਾਨੇ ਨਹੀਂ ਲਿਖੇ!!
ਜਲੀ ਜੋ ਰਾਤ ਭਰ ਸੀ ਕਰਨ ਲਈ ਰੌਸ਼ਨ ਇਹ ਦੁਨੀਆਂ ਨੂੰ,
ਮੈਂ ਉਸ ਸ਼ਮਾਂ ਦੀ ਗੱਲ ਕੀਤੀ,ਮੈਂ ਪਰਵਾਨੇ ਨਹੀਂ ਲਿਖੇ!
ਹਕੀਕਤ ਤੂੰ ਹੀ ਸਮਝੀ ਨਾ, ਮੈਂ ਅਫ਼ਸਾਨੇ ਨਹੀਂ ਲਿਖੇ!!
ਜਿਹਦੇ ਲਈ ਰੁਲਦਾ ਫਿਰਦਾ ਤੂੰ ,ਮੈਂ ਠੁਕਰਾਈ ਏ ਓਹ ਦੌਲਤ,
ਤੇਰੇ ਇਸ ਜੀਤ , ਨੇ ਫੜ ਕਲਮ ਸਿਰਫ ਗਾਣੇ ਨਹੀਂ ਲਿਖੇ!
ਹਕੀਕਤ ਤੂੰ ਹੀ ਸਮਝੀ ਨਾ, ਮੈਂ ਅਫ਼ਸਾਨੇ ਨਹੀਂ ਲਿਖੇ!!
✍️ ਜਤਿੰਦਰ ਜੀਤ {HW}
©jeet musical world
Continue with Social Accounts
Facebook Googleor already have account Login Here