ਜੇਕਰ ਅੱਖੀਂ ਮਰਦੇ ਪੁੱਤ ਮਾਵਾਂ ਦੇ, ਵੇਖਕੇ ਮੈਂ ਵੀ ਜਰ ਜਾੰ
  • Latest
  • Popular
  • Video
#ਕਵਿਤਾ  ਜੇਕਰ ਅੱਖੀਂ ਮਰਦੇ ਪੁੱਤ ਮਾਵਾਂ ਦੇ, ਵੇਖਕੇ ਮੈਂ ਵੀ ਜਰ ਜਾੰਦਾ,
ਕੰਨੋਂ ਬੋਲਾ ਹੋ ਜਾਂਦਾ ਤੇ, ਬੁੱਲੀਆਂ ਤੋਂ ਚੁੱਪ ਕਰ ਜਾੰਦਾ,

ਅੱਜ ਜੋ ਮੇਰੇ ਪਿੱਛੇ ਫਿਰਦੇ, ਫੇ ਮੂਹਰੇ ਹੋ-ਹੋ ਝੁਕਣੇਂ ਸੀ,
ਜੇ ਅੰਦਰ ਖਾੱਤੇ ਮਿਲਕੇ ਮੈਂ ਵੀ ਪੈਰਾਂ ਵਿੱਚ ਪੱਗ ਧਰ ਜਾੰਦਾ,

ਅੰਦਰ ਵਲ੍ਹਦੇ ਭਾੰਵੜ੍ਹ ਨੇਂ ਮੇਂਰੀ ਰੁਹ ਨੂੰ ਸ਼ੇਕ ਪੁਚਾਇਆ ਏ,
ਜੇ ਚਾਹੁੰਦਾ ਤਾਂ ਲੈ-ਦੇਕੇ ਮੈਂ ਵੀ ਅੰਦਰੋਂ-ਅੰਦਰੀ ਠ੍ਹਰ ਜਾਂਦਾ,

ਮੈਂ ਬਾੱਟੇ ਦੇ ਵਿੱਚ ਘੋਲ-ਘੋਲਕੇ ਅਮਰ ਪਤਾੱਸੇ ਪੀੱਤੇ ਨੇਂ,
ਜੇ ਪਿੱਲੇ ਘੜ੍ਹੇ ਦਾ ਪਾਣੀਂ ਹੁੰਦਾ , ਹੁਣ ਤਿੱਕ ਕਦ ਦਾ ਝਰ ਜਾੰਦਾ।।


ਕਾਲਾ ਪਲੰਬਰ ਕੁਰੰਗਾਵਾਲੀ

©ਤਾਜੇਂਦਰ ਕਾਲਾ

ਜੇਕਰ ਅੱਖੀਂ ਮਰਦੇ ਪੁੱਤ ਮਾਵਾਂ ਦੇ, ਵੇਖਕੇ ਮੈਂ ਵੀ ਜਰ ਜਾੰਦਾ, ਕੰਨੋਂ ਬੋਲਾ ਹੋ ਜਾਂਦਾ ਤੇ, ਬੁੱਲੀਆਂ ਤੋਂ ਚੁੱਪ ਕਰ ਜਾੰਦਾ, ਅੱਜ ਜੋ ਮੇਰੇ ਪਿੱਛੇ ਫਿਰਦੇ, ਫੇ ਮੂਹਰੇ ਹੋ-ਹੋ ਝੁਕਣੇਂ ਸੀ, ਜੇ ਅੰਦਰ ਖਾੱਤੇ ਮਿਲਕੇ ਮੈਂ ਵੀ ਪੈਰਾਂ ਵਿੱਚ ਪੱਗ ਧਰ ਜਾੰਦਾ, ਅੰਦਰ ਵਲ੍ਹਦੇ ਭਾੰਵੜ੍ਹ ਨੇਂ ਮੇਂਰੀ ਰੁਹ ਨੂੰ ਸ਼ੇਕ ਪੁਚਾਇਆ ਏ, ਜੇ ਚਾਹੁੰਦਾ ਤਾਂ ਲੈ-ਦੇਕੇ ਮੈਂ ਵੀ ਅੰਦਰੋਂ-ਅੰਦਰੀ ਠ੍ਹਰ ਜਾਂਦਾ, ਮੈਂ ਬਾੱਟੇ ਦੇ ਵਿੱਚ ਘੋਲ-ਘੋਲਕੇ ਅਮਰ ਪਤਾੱਸੇ ਪੀੱਤੇ ਨੇਂ, ਜੇ ਪਿੱਲੇ ਘੜ੍ਹੇ ਦਾ ਪਾਣੀਂ ਹੁੰਦਾ , ਹੁਣ ਤਿੱਕ ਕਦ ਦਾ ਝਰ ਜਾੰਦਾ।। ਕਾਲਾ ਪਲੰਬਰ ਕੁਰੰਗਾਵਾਲੀ ©ਤਾਜੇਂਦਰ ਕਾਲਾ

27 View

Trending Topic