""ਕੋਈ ਕੋਈ "
ਚੰਗੀਆਂ ਸ਼ਕਲਾਂ ਤਾਂ ਨੇ ਬਹੁਤ ਜਗ ਉੱਤੇ
ਪਾਕ ਰੂਹ ਵਾਲਾ ਦਿਖੇ ਕੋਈ ਕੋਈ
ਸਭ ਖੁੱਲੇ ਬੂਹੇ ਨੇ ਆਕੜਾਂ ਦੇ
ਪ੍ਰੇਮ ਜੂਹ ਵਾਲਾ ਦਿਖੇ ਕੋਈ ਕੋਈ
ਬਹੁਤੇ ਝੱਲੇ ਮੇਰੇ ਵਰਗੇ ਨੇ
ਇੱਥੇ ਸੂਹ ਵਾਲਾ ਦਿਖੇ ਕੋਈ ਕੋਈ
ਦਿਲ ਸੁੱਕੇ ਨੇ ਪਏ ਨਾਲ ਨਫ਼ਰਤਾਂ ਦੇ
ਭਰੇ ਖੂਹ ਵਾਲਾ ਦਿਖੇ ਕੋਈ ਕੋਈ
✍🏻✍🏻Amrit✍🏻✍🏻
(ਭਰਿਆ ਖੂਹ => ਪਿਆਰਾਂ ਦਾ)"