Amrit Amrit

Amrit Amrit Lives in Gidderbaha, Punjab, India

Learning to write... Need your love...

  • Latest
  • Popular
  • Video

"अध्यापक" जो खड़े हो तुम चट्टान से बनकर , ये उसी तपिश का काम है जिसने ख़ुद को जलाकर तुम्हें बनाया "अध्यापक" उसका नाम है ये उसी की मेहरबानी का सदका है,कुछ ख्याल कर, जो चमक रहे हो तुम सितारों की तरह मुद्दतों से। खुदा तो नतमस्तक होता है रोज़, तू भी सर झुका ऐ कम्बख्त उसे, जिसने बिना लालच तुम्हें "अमृत" बनाया पूरी शिद्दतों से।

#teachers  "अध्यापक"


जो खड़े हो तुम चट्टान से बनकर ,
ये उसी तपिश का काम है
जिसने ख़ुद को जलाकर तुम्हें बनाया
"अध्यापक" उसका नाम है

ये उसी की मेहरबानी का सदका है,कुछ ख्याल कर,
जो चमक रहे हो तुम सितारों की तरह मुद्दतों से।
खुदा तो नतमस्तक होता है रोज़,
तू भी सर झुका ऐ कम्बख्त उसे,
जिसने बिना लालच तुम्हें "अमृत" बनाया पूरी शिद्दतों से।

Peace ਬੜੀ ਘੱਟ ਵਾਰ ਹੁੰਦਾ, ਜਦੋਂ ਸ਼ੋਰ 'ਚ ਸਕੂਨ ਲੱਭੇ, ਜਾਂ ਸੁੰਨੀ ਥਾਂ 'ਤੇ ਜਾ ਕੋਈ ਖ਼ਿਆਲਾਂ ਦਾ ਹਜੂਮ ਲੱਭੇ। ਇਹ ਸਕੂਨ ਜਾਂ ਹਜੂਮ ਜਾਂ ਦੋਹਾਂ ਦਾ ਜਨੂਨ, ਜਿਹੜਾ ਬੰਦਾ ਪਾਵੇ ਉਹ ਫਿਰ ਤਰ ਜਾਂਦਾ ਏ। ਉਦੋਂ ਮਨ ਵਿੱਚ ਹੁੰਦੀਆਂ ਨਾ ਬੰਦ ਮਜਲਿਸਾਂ, ਉਹ ਦੁੱਖ ਛੱਡ ਓਸੇ ਵੇਲੇ ਪਾਰ ਲੱਗ ਜਾਂਦਾ ਏ। ✍Amrit✍

#SUMAN  Peace

ਬੜੀ ਘੱਟ ਵਾਰ ਹੁੰਦਾ, ਜਦੋਂ ਸ਼ੋਰ 'ਚ ਸਕੂਨ ਲੱਭੇ,
ਜਾਂ ਸੁੰਨੀ ਥਾਂ 'ਤੇ ਜਾ ਕੋਈ ਖ਼ਿਆਲਾਂ ਦਾ ਹਜੂਮ ਲੱਭੇ।
ਇਹ ਸਕੂਨ ਜਾਂ ਹਜੂਮ ਜਾਂ ਦੋਹਾਂ ਦਾ ਜਨੂਨ,
ਜਿਹੜਾ ਬੰਦਾ ਪਾਵੇ ਉਹ ਫਿਰ ਤਰ ਜਾਂਦਾ ਏ।
ਉਦੋਂ ਮਨ ਵਿੱਚ ਹੁੰਦੀਆਂ ਨਾ ਬੰਦ ਮਜਲਿਸਾਂ,
ਉਹ ਦੁੱਖ ਛੱਡ ਓਸੇ ਵੇਲੇ ਪਾਰ ਲੱਗ ਜਾਂਦਾ ਏ।

✍Amrit✍

When you find peace in crowd or crowd of peaceful thoughts in quiet place @Ajaypal Singh @aman6.1 @Jagraj Sandhu @Deep Sandhu #SUMAN#

22 Love

"ਕੋਈ ਕੋਈ " ਚੰਗੀਆਂ ਸ਼ਕਲਾਂ ਤਾਂ ਨੇ ਬਹੁਤ ਜਗ ਉੱਤੇ ਪਾਕ ਰੂਹ ਵਾਲਾ ਦਿਖੇ ਕੋਈ ਕੋਈ ਸਭ ਖੁੱਲੇ ਬੂਹੇ ਨੇ ਆਕੜਾਂ ਦੇ ਪ੍ਰੇਮ ਜੂਹ ਵਾਲਾ ਦਿਖੇ ਕੋਈ ਕੋਈ ਬਹੁਤੇ ਝੱਲੇ ਮੇਰੇ ਵਰਗੇ ਨੇ ਇੱਥੇ ਸੂਹ ਵਾਲਾ ਦਿਖੇ ਕੋਈ ਕੋਈ ਦਿਲ ਸੁੱਕੇ ਨੇ ਪਏ ਨਾਲ ਨਫ਼ਰਤਾਂ ਦੇ ਭਰੇ ਖੂਹ ਵਾਲਾ ਦਿਖੇ ਕੋਈ ਕੋਈ ✍🏻✍🏻Amrit✍🏻✍🏻 (ਭਰਿਆ ਖੂਹ => ਪਿਆਰਾਂ ਦਾ)

#ਸ਼ਾਇਰੀ #koi_koi #SUMAN  "ਕੋਈ ਕੋਈ "

ਚੰਗੀਆਂ ਸ਼ਕਲਾਂ ਤਾਂ ਨੇ ਬਹੁਤ ਜਗ ਉੱਤੇ
ਪਾਕ ਰੂਹ ਵਾਲਾ ਦਿਖੇ ਕੋਈ ਕੋਈ
ਸਭ ਖੁੱਲੇ ਬੂਹੇ ਨੇ ਆਕੜਾਂ ਦੇ
ਪ੍ਰੇਮ ਜੂਹ ਵਾਲਾ ਦਿਖੇ ਕੋਈ ਕੋਈ
ਬਹੁਤੇ ਝੱਲੇ ਮੇਰੇ ਵਰਗੇ ਨੇ
ਇੱਥੇ ਸੂਹ ਵਾਲਾ ਦਿਖੇ ਕੋਈ ਕੋਈ
ਦਿਲ ਸੁੱਕੇ ਨੇ ਪਏ ਨਾਲ ਨਫ਼ਰਤਾਂ ਦੇ
ਭਰੇ ਖੂਹ ਵਾਲਾ ਦਿਖੇ ਕੋਈ ਕੋਈ
     ✍🏻✍🏻Amrit✍🏻✍🏻 

(ਭਰਿਆ ਖੂਹ => ਪਿਆਰਾਂ ਦਾ)

Happy Friendship Day ਨਵੇਂ ਸਭੇ ਮਿੱਤਰ ਮੁਬਾਰਕ ਤੁਹਾਨੂੰ ਪਰ ਜਿਹੜੇ ਹਮ-ਰਾਹ ਨੇ ਪਹਿਲਾਂ ਉਹ ਨਾ ਕਦੇ ਭੁੱਲਿਓ ਗੱਲ ਇੱਕ ਯਾਦ ਰੱਖੋ ਸੱਚਿਆਂ ਨੂੰ ਛੱਡ ਤੁਸੀਂ ਫੋਕੀਆਂ ਅਮੀਰੀਆਂ 'ਤੇ ਕਦੇ ਵੀ ਨਾ ਡੁੱਲਿਓ ਆਉਣਗੇ ਤੁਫ਼ਾਨ ਬੜੇ ਦੋਸਤੀ ਦੇ ਰਾਹਾਂ ਵਿੱਚ ਜਦੋਂ ਦੌਰ ਚੱਲ ਪੈਣਾ ਸਾਂਝਾਂ ਪਰਖਣ ਦਾ ਛੱਡ ਨਾ ਜੀ ਦੇਣਾ ਉਦੋਂ ਹੱਥ "ਅਮ੍ਰਿਤ" ਦਾ ਵੀ ਕੱਲੇਪਣ ਵਿੱਚ ਨਾ ਰੁਲਾਇਓ ਨਾ ਹੀ ਰੁਲਿਓ ਨਵੇਂ ਸਭੇ ਮਿੱਤਰ ਮੁਬਾਰਕ ਤੁਹਾਨੂੰ ਪਰ ਜਿਹੜੇ ਹਮ-ਰਾਹ ਨੇ ਪਹਿਲਾਂ ਉਹ ਨਾ ਕਦੇ ਭੁੱਲਿਓ ✍🏻✍🏻✍🏻Amrit✍🏻✍🏻✍🏻

#friendship_day #punjabishayari #nojotopunjabi #Punjabipoetry #loveshayari  Happy Friendship Day

ਨਵੇਂ ਸਭੇ ਮਿੱਤਰ ਮੁਬਾਰਕ ਤੁਹਾਨੂੰ ਪਰ
ਜਿਹੜੇ ਹਮ-ਰਾਹ  ਨੇ ਪਹਿਲਾਂ ਉਹ ਨਾ ਕਦੇ ਭੁੱਲਿਓ

ਗੱਲ ਇੱਕ ਯਾਦ ਰੱਖੋ ਸੱਚਿਆਂ ਨੂੰ ਛੱਡ ਤੁਸੀਂ
ਫੋਕੀਆਂ ਅਮੀਰੀਆਂ 'ਤੇ ਕਦੇ ਵੀ ਨਾ ਡੁੱਲਿਓ

ਆਉਣਗੇ ਤੁਫ਼ਾਨ ਬੜੇ ਦੋਸਤੀ ਦੇ ਰਾਹਾਂ ਵਿੱਚ
ਜਦੋਂ ਦੌਰ ਚੱਲ ਪੈਣਾ ਸਾਂਝਾਂ ਪਰਖਣ ਦਾ
ਛੱਡ ਨਾ ਜੀ ਦੇਣਾ ਉਦੋਂ ਹੱਥ "ਅਮ੍ਰਿਤ" ਦਾ ਵੀ
ਕੱਲੇਪਣ ਵਿੱਚ ਨਾ ਰੁਲਾਇਓ ਨਾ ਹੀ ਰੁਲਿਓ

ਨਵੇਂ ਸਭੇ ਮਿੱਤਰ ਮੁਬਾਰਕ ਤੁਹਾਨੂੰ ਪਰ
ਜਿਹੜੇ ਹਮ-ਰਾਹ  ਨੇ ਪਹਿਲਾਂ ਉਹ ਨਾ ਕਦੇ ਭੁੱਲਿਓ

✍🏻✍🏻✍🏻Amrit✍🏻✍🏻✍🏻

Tribute to Shiv Kumar Batalvi and all Punjabi Legends ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ, ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ" ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ, ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ... ✍✍Amrit✍✍

#Happy_Birthday_to_Shiv_Kumar_Batalvi #ਸ਼ਾਇਰੀ #punjabishayari #Punjabipoetry #nojotopunjabi #loveshayari  Tribute to Shiv Kumar Batalvi and all Punjabi Legends

ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ,
ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ
ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ
ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ
ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ"
ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ

ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ
ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ
ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ
ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ
ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ
ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ

ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ,
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ...
✍✍Amrit✍✍

#Happy_Birthday_to_Shiv_Kumar_Batalvi ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ dont forget to love,comment and follow... #nojoto #nojotopunjabi #punjabishayari #Punjabipoetry #lovepoetry #loveshayari #lovequote #lovequotes Palvi Chalana @Gagan Bhullar @Akashdeep Maan @Love @Ajaypal Singh @Deep Sandhu

45 Love

Some words for Teachers And Teaching ਇਹੋ ਜਿਹੀ ਸੋਚ ਨੂੰ ਲਫ਼ਜ਼ਾਂ 'ਚ ਨਾ ਤੋਲੀਂ, ਵੱਡੇ ਕੰਮਾਂ ਦੀ ਤਾਰੀਫ਼ ਲਈ ਬੋਲ ਚੰਗੇ ਨਹੀਂ ਹੁੰਦੇ। ਇਹ ਕੰਮ ਹੈ ਓਹਨਾਂ ਦਾ ਜੋ ਮਿਹਨਤਾਂ ਇਬਾਦਤ ਵਾਂਗ ਕਰਦੇ ਨੇ, ਓਏ ਆਪਣੇ ਵਰਗੇ ਇਨ੍ਹਾਂ ਰੰਗਾਂ 'ਚ ਰੰਗੇ ਨਹੀਂ ਹੁੰਦੇ। ਇਹਨਾਂ ਨੂੰ ਸੁਭਾਗ ਹੈ ਮਿਲਿਆ ਇਹ ਮੰਜ਼ਿਲਾਂ ਵੰਡਦੇ ਦੁਨੀਆਂ ਨੂੰ, ਇਹ ਉਸ ਰੱਬ ਦੀ ਸੌਗਾਤ ਨੇ , ਆਮ ਬੰਦੇ ਨਹੀਂ ਹੁੰਦੇ । ---Amrit---

#ਸ਼ਾਇਰੀ #hindishayari #hindipoetry #nojotohindi #loveshayari  Some words for Teachers And Teaching


ਇਹੋ ਜਿਹੀ ਸੋਚ ਨੂੰ ਲਫ਼ਜ਼ਾਂ 'ਚ ਨਾ ਤੋਲੀਂ,
ਵੱਡੇ ਕੰਮਾਂ ਦੀ ਤਾਰੀਫ਼ ਲਈ ਬੋਲ ਚੰਗੇ ਨਹੀਂ ਹੁੰਦੇ।
ਇਹ ਕੰਮ ਹੈ ਓਹਨਾਂ ਦਾ ਜੋ ਮਿਹਨਤਾਂ ਇਬਾਦਤ ਵਾਂਗ ਕਰਦੇ ਨੇ,
ਓਏ ਆਪਣੇ ਵਰਗੇ  ਇਨ੍ਹਾਂ ਰੰਗਾਂ 'ਚ ਰੰਗੇ ਨਹੀਂ ਹੁੰਦੇ।
ਇਹਨਾਂ ਨੂੰ ਸੁਭਾਗ ਹੈ ਮਿਲਿਆ ਇਹ ਮੰਜ਼ਿਲਾਂ ਵੰਡਦੇ ਦੁਨੀਆਂ ਨੂੰ,
ਇਹ ਉਸ ਰੱਬ ਦੀ ਸੌਗਾਤ ਨੇ , ਆਮ ਬੰਦੇ ਨਹੀਂ ਹੁੰਦੇ ।


---Amrit---
Trending Topic