ਗੁਰਜੰਟ ਸਿੰਘ ਬੈਂਕਾ

ਗੁਰਜੰਟ ਸਿੰਘ ਬੈਂਕਾ

  • Latest
  • Popular
  • Video

39 View

ਕੋਇਲ-- ਮੇਰੇ ਖੇਤਾਂ ਅੰਦਰ ਅੰਬ ਤੇ, ਇੱਕ ਕੋਇਲ ਬੋਲੇ ਰੋਜ । ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ । ਮੈਂ ਜਿੱਥੇ ਜਾ ਕੇ ਬੈਠਦੀ, ਮੈਨੂੰ ਕੋਈ ਨਾ ਢੀਮਾਂ ਮਾਰਦਾ । ਮੈਂ ਸ਼ੁਕਰ ਕਰੇਂਦੀ ਰੱਬ ਦਾ, ਜਿਨ ਬੋਲ ਬਖਸ਼ਿਆ ਪਿਆਰ ਦਾ। ਕਾਵਾਂ ਦੀ ਰੌਲੀ ਵਾਂਗਰਾਂ, ਮੈ ਕਿਸੇ ਨੂੰ ਕਰਾਂ ਖਵਾਰ ਨਾ। ਮੈਂ ਸੋਹਣੀਆਂ ਸੁਰਾਂ ਸੁਣਾਂਵਦੀ, ਮੈਨੂੰ ਕਿਉਂ ਕਿਸੇ ਨੇ ਮਾਰਨਾ । ਮੈਂ ਕਾਲੀ ਰੂਪ ਕਰੂਪ ਹਾਂ, ਜਲ ਰਹੀ ਬਿਰਹੇ ਯਾਰ ਦੇ । ਮੇਰੀ ਕਲਾ ਅੰਦਰ ਵੇਖ ਲੈ ਤੂੰ ਹੁਨਰ ਪਰਵਿਦਗਾਰ ਦੇ। ਖਾਂਦੀ ਹਾਂ ਮਿੱਠੇ ਫਲਾਂ ਨੂੰ, ਬੋਲਾਂ ਕਿਉਂ ਕੌੜੇ ਬੋਲ ਮੈਂ। ਵੰਡ ਕੇ ਮਿਠਾਸਾਂ ਜਗਤ ਨੂੰ, ਪਹੁੰਚਾਂਗੀ ਪ੍ਰੀਤਮ ਕੋਲ ਮੈਂ । ਮੈਂ ਹਰ ਕਿਸੇ ਨੂੰ ਭਾਂਵਦੀ "ਬੈਂਕਾ"ਨਾ ਬਣਦੀ ਬੋਝ । ਮੇਰੇ ਖੇਤਾਂ ਅੰਦਰ ਅੰਬ ਤੇ ਇੱਕ ਕੋਇਲ ਬੋਲੇ ਰੋਜ । ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ । ਲੇਖਕ -ਗੁਰਜੰਟ ਸਿੰਘ "ਬੈਂਕਾ" ( ਹਜੂਰੀ ਕਵੀਸ਼ਰ ਦਲ ਬਾਬਾ ਬਿਧੀ ਚੰਦ ਜੀ) M:9501764858

#Gurjant #Bainka #SINGH #Bird #morl  ਕੋਇਲ--

ਮੇਰੇ ਖੇਤਾਂ ਅੰਦਰ ਅੰਬ ਤੇ, 
               ਇੱਕ ਕੋਇਲ ਬੋਲੇ ਰੋਜ ।
ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ ।

ਮੈਂ ਜਿੱਥੇ ਜਾ ਕੇ ਬੈਠਦੀ,
        ਮੈਨੂੰ ਕੋਈ ਨਾ ਢੀਮਾਂ ਮਾਰਦਾ ।
ਮੈਂ ਸ਼ੁਕਰ ਕਰੇਂਦੀ ਰੱਬ ਦਾ, 
    ਜਿਨ ਬੋਲ ਬਖਸ਼ਿਆ ਪਿਆਰ ਦਾ।
ਕਾਵਾਂ ਦੀ ਰੌਲੀ ਵਾਂਗਰਾਂ,
           ਮੈ ਕਿਸੇ ਨੂੰ ਕਰਾਂ ਖਵਾਰ ਨਾ।
ਮੈਂ ਸੋਹਣੀਆਂ ਸੁਰਾਂ ਸੁਣਾਂਵਦੀ,
          ਮੈਨੂੰ ਕਿਉਂ ਕਿਸੇ ਨੇ ਮਾਰਨਾ ।
ਮੈਂ ਕਾਲੀ ਰੂਪ ਕਰੂਪ ਹਾਂ, 
           ਜਲ ਰਹੀ ਬਿਰਹੇ ਯਾਰ ਦੇ ।
ਮੇਰੀ ਕਲਾ ਅੰਦਰ ਵੇਖ ਲੈ 
            ਤੂੰ ਹੁਨਰ ਪਰਵਿਦਗਾਰ ਦੇ।
ਖਾਂਦੀ ਹਾਂ ਮਿੱਠੇ ਫਲਾਂ ਨੂੰ, 
                ਬੋਲਾਂ ਕਿਉਂ ਕੌੜੇ ਬੋਲ ਮੈਂ।
ਵੰਡ ਕੇ ਮਿਠਾਸਾਂ ਜਗਤ ਨੂੰ,
            ਪਹੁੰਚਾਂਗੀ ਪ੍ਰੀਤਮ ਕੋਲ ਮੈਂ ।

     ਮੈਂ ਹਰ ਕਿਸੇ ਨੂੰ ਭਾਂਵਦੀ
              "ਬੈਂਕਾ"ਨਾ ਬਣਦੀ ਬੋਝ ।
ਮੇਰੇ ਖੇਤਾਂ ਅੰਦਰ ਅੰਬ ਤੇ 
              ਇੱਕ ਕੋਇਲ ਬੋਲੇ ਰੋਜ ।
ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ ।
   
                      ਲੇਖਕ -ਗੁਰਜੰਟ ਸਿੰਘ "ਬੈਂਕਾ"
                ( ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ)
                 M:9501764858

ਕਬਿੱਤ ਜੁਲਮ ਮੁਕਾਵਣੇ ਕੋ,ਜਾਲਮ ਜਲਾਵਣੇ ਕੋ, ਹੱਕਾਂ ਦੇ ਦਿਵਾਵਣੇ ਕੋ ,ਸੰਤ ਇੱਕ ਆਇਉ ਹੈ। ਤਾਕਤ ਦਿਖਾਵਣੇ ਕੋ,ਖਾਲਸਾ ਕਹਾਵਣੇ ਕੋ, ਵੈਰੀ ਦਲ ਘਾਵਣੇ ਕੋ,ਖੰਡਾ ਖੜਕਾਇਉ ਹੈ। ਜੂਝਣਾ ਸਿਖਾਵਣੇ ਕੋ ਧਰਮ ਪ੍ਰਗਟਾਵਣੇ ਕੋ, ਧਰਮ ਜੁੱਧ ਲਾਵਣੇ ਕੋ,ਬਿਨੈ ਫੁਰਮਾਇਉ ਹੈ। ਸੰਤ ਤੇ ਸ਼ਿਪਾਹੀ ਬਲੀ ਜੋਧਾ "ਗੁਰਜੰਟ ਸਿੰਘਾ" ਸੰਤ ਜਰਨੈਲ ਸਿੰਘ ਨਾਮ ਅਖਵਾਇਉ ਹੈ।

#ਸ਼ਾਇਰੀ #jarnal #SINGH #baba #sant  ਕਬਿੱਤ 
ਜੁਲਮ ਮੁਕਾਵਣੇ ਕੋ,ਜਾਲਮ ਜਲਾਵਣੇ ਕੋ,
           ਹੱਕਾਂ ਦੇ ਦਿਵਾਵਣੇ ਕੋ ,ਸੰਤ ਇੱਕ ਆਇਉ ਹੈ।
ਤਾਕਤ ਦਿਖਾਵਣੇ ਕੋ,ਖਾਲਸਾ ਕਹਾਵਣੇ ਕੋ,
             ਵੈਰੀ ਦਲ ਘਾਵਣੇ ਕੋ,ਖੰਡਾ ਖੜਕਾਇਉ ਹੈ।
ਜੂਝਣਾ ਸਿਖਾਵਣੇ ਕੋ ਧਰਮ ਪ੍ਰਗਟਾਵਣੇ ਕੋ,
            ਧਰਮ ਜੁੱਧ ਲਾਵਣੇ ਕੋ,ਬਿਨੈ ਫੁਰਮਾਇਉ ਹੈ।
ਸੰਤ ਤੇ ਸ਼ਿਪਾਹੀ ਬਲੀ ਜੋਧਾ "ਗੁਰਜੰਟ ਸਿੰਘਾ"
               ਸੰਤ ਜਰਨੈਲ ਸਿੰਘ ਨਾਮ ਅਖਵਾਇਉ ਹੈ।

ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ----- ✍(ਬੈਂਤ) 1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ। 2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ', ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ । 3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ। 4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ, ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ। 5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ। 6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ, ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ। 7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ। 8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, ਕੇਸ ਪੈਰਾਂ ਦੇ ਵਿੱਚ ਰਹੀ ਰੋਲ ਭੈਣੇ । 9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ , ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ। 10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ। 11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, ਧਰਮ ਨਾਲ ਤੂੰ ਕਰੇਂ ਕਲੋਲ ਭੈਣੇ । 12/ਜੇ ਨਾ ਸੰਭਲੀ ਫਿਰ ਪਛੁਤਾਵਣਾ ਪਊ, ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ । ---------------------------- ✍ ਲੇਖਕ - ਹਜੂਰੀ ਕਵੀਸ਼ਰ ਦਲ ਬਾਬਾ ਬਿਧੀ ਚੰਦ ਜੀ । ਗੁਰਜੰਟ ਸਿੰਘ 'ਬੈਂਕਾ' M9501764858

#ਸਿਖਿਆ #ਭੈਣੇ  ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ-----
✍(ਬੈਂਤ)
1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', 
                    ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ।
2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ',
                  ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ ।
3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, 
                    ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ।
4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ,
                ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ।
5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, 
                   ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ।
6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ,
                       ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ।
7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, 
                   ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ।
8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, 
                    ਕੇਸ ਪੈਰਾਂ ਦੇ ਵਿੱਚ  ਰਹੀ ਰੋਲ ਭੈਣੇ ।
9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ ,
                  ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ।
10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, 
                     ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ।
11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, 
                        ਧਰਮ ਨਾਲ ਤੂੰ ਕਰੇਂ ਕਲੋਲ ਭੈਣੇ ।
12/ਜੇ ਨਾ  ਸੰਭਲੀ ਫਿਰ ਪਛੁਤਾਵਣਾ ਪਊ, 
                   ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ ।
                   ----------------------------
        ✍ ਲੇਖਕ  -  ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ ।
                     ਗੁਰਜੰਟ ਸਿੰਘ 'ਬੈਂਕਾ'
                     M9501764858

ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ । ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, ਉਸ ਤੋਂ ਟੁੱਟ ਕੇ ਕਦੇ ਨਾ ਥੁੜੀਂ ਬੰਦੇ । ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ । ਸਾਧ ਸੰਗ ਦੇ ਰੰਗ ਨੂੰ ਮਾਣ ਬੈਂਕਾ , ਭੁੱਲਾ ਰਸਤਿਓਂ ਮੰਜਲ ਨੂੰ ਮੁੜੀਂ ਬੰਦੇ ।

#ਸੰਗਰਾਂਦ  ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, 
              ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ ।
ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, 
               ਉਸ ਤੋਂ ਟੁੱਟ  ਕੇ ਕਦੇ ਨਾ ਥੁੜੀਂ ਬੰਦੇ । 
ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, 
            ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ ।
 ਸਾਧ  ਸੰਗ ਦੇ  ਰੰਗ  ਨੂੰ ਮਾਣ  ਬੈਂਕਾ , 
            ਭੁੱਲਾ  ਰਸਤਿਓਂ ਮੰਜਲ  ਨੂੰ ਮੁੜੀਂ ਬੰਦੇ ।

ਕੋਇਲਾਂ ਕੂਕਣ,ਮੋਰ ਬੋਲਦੇ, ਚਿੜੀਆਂ ਤੋਤੇ ਗੱਲਾਂ ਕਰਦੇ। ਹੁਣ ਬੀਬੇ ਇਨਸਾਨ ਹੋ ਗਏ ਆਪਾਂ ਸੀ ਜਿੰਨ੍ਹਾਂ ਤੋਂ ਡਰਦੇ। ਘੂਰ ਘੂਰ ਕੇ ਤੱਕਦੇ ਸੀ ਜੋ ਡਰਦੇ ਅੰਦਰੀਂ ਵੜੇ ਵਿਚਾਰੇ । ਅੱਗੇ ਨਾਲੋਂ ਵੱਧ ਚਮਕਦੇ ਅੱਜ ਕੱਲ ਰਾਤਾਂ ਨੂੰ ਹਨ ਤਾਰੇ। ਲੇਖਕ ਕਵੀਸ਼ਰ ਸੁਲੱਖਣ ਸਿੰਘ "ਰਿਆੜ"

#Birds  ਕੋਇਲਾਂ ਕੂਕਣ,ਮੋਰ ਬੋਲਦੇ, ਚਿੜੀਆਂ  ਤੋਤੇ ਗੱਲਾਂ ਕਰਦੇ।
ਹੁਣ ਬੀਬੇ ਇਨਸਾਨ ਹੋ ਗਏ ਆਪਾਂ ਸੀ ਜਿੰਨ੍ਹਾਂ ਤੋਂ ਡਰਦੇ।
ਘੂਰ ਘੂਰ ਕੇ ਤੱਕਦੇ ਸੀ ਜੋ ਡਰਦੇ ਅੰਦਰੀਂ ਵੜੇ ਵਿਚਾਰੇ ।
ਅੱਗੇ ਨਾਲੋਂ ਵੱਧ ਚਮਕਦੇ ਅੱਜ ਕੱਲ ਰਾਤਾਂ ਨੂੰ ਹਨ ਤਾਰੇ।

ਲੇਖਕ ਕਵੀਸ਼ਰ ਸੁਲੱਖਣ ਸਿੰਘ "ਰਿਆੜ"

#Birds

11 Love

Trending Topic