ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ।
ਦੁਨੀਆਂ ਨਾਲ ਮੇਰੀ ਕੋਈ ਵੀ ਰਾਏ ਨਹੀਂ ਮਿਲਦੀ,
ਤੇਰੇ ਨਾਲ ਕਿੰਝ ਮਿਲ ਜਾਂਦੇ ਖਿਆਲਾਤ ਲਿਖਾ।
ਤੇਰੇ ਬਾਰੇ ਲਿਖਣਾ ਮੇਰਾ ਸ਼ੌਕ ਨਹੀਂ ਮਜ਼ਬੂਰੀ ਹੈ,
ਮੇਰੇ ਅੱਖਰ ਰੁੱਸ ਜਾਣ! ਜੇ ਤੇਰੇ ਬਾਰੇ ਉੱਠਕੇ ਨਾ ਪ੍ਰਭਾਤ ਲਿਖਾ।
ਮੈਂ ਆਪਣੀਆਂ ਮਨੋਬਿਰਤੀਆਂ ਨਾਲ ਅਨੇਕਾਂ ਕਿੱਸੇ ਲਿਖ ਸਕਦਾ ਹਾਂ,
ਨੀ ਪਾਕ ਪਵਿੱਤਰ ਰੂਹੇ ਨੀ ਤੈਨੂੰ ਆਪਣੇ ਹਿੱਸੇ ਲਿਖ ਸਕਦਾ ਹਾਂ।
ਇੱਕ ਮਲੂਕ ਜਹੀ ਵਸਤ ਕਿਵੇਂ ਭਿਆਨਕ ਹੋ ਸਕਦੀ ਏ?
ਕਿਵੇਂ ਮੈਂ ਮੇਰੇ ਮੋਮ ਦੇ ਦਿਲ ਦੇ ਪੱਥਰਾਂ ਹੋਏ ਹਾਲਾਤ ਲਿਖਾਂ।
ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ।
ਲਿਖ ਸਕਦਾ ਹਾਂ ਕਿ ਚੰਨ ਤਾਰੇ ਤੇਰੀ ਬੁੱਕਲ ਵਿੱਚ ਪ੍ਰਵਾਸ ਕਰਨ, ਪਰ ਤੂੰ ਸੂਰਜ ਦੀਆਂ ਕਿਰਨਾਂ ਵਰਗੀ ਕਿਸ ਤਰ੍ਹਾਂ ਤੈਨੂੰ ਰਾਤ ਲਿਖਾ।
ਦੁਨੀਆਂ ਨਾਲ ਮੇਰੀ ਨਾ ਬਨਣਾ ਵੀ ਜਾਇਜ਼ ਹੈ,
ਕਿਉਂਕਿ! ਮੈਂ ਜਦ ਦਾ ਤੈਨੂੰ ਜਾਨਣ ਲੱਗਾ ਮੈਂ ਖੁਦ ਨੂੰ ਵੀ ਅਗਿਆਤ ਲਿਖਾ।
ਤੇਰੇ ਲੂੰ ਲੂੰ ਕਰਦੇ ਅੰਗ ਲਿਖਾ,ਤੇਰਾ ਤਿਆਰ ਹੋਣ ਦਾ ਢੰਗ ਲਿਖਾ।
ਮੇਰਾ ਏਨਾ ਕੁਝ ਲਿਖਣ ਮਗਰੋਂ!ਤੂੰ ਕਹੇ ਹਾਲੇ ਕੁਝ ਕਮੀਆਂ ਨੇ,
ਇਹ ਕੁਝ ਕਮੀਆਂ ਨੇ ਕਿੰਝ ਕੀਤਾ ਮੇਰਾ ਸਭ ਲਿਖਿਆ ਬਰਬਾਦ ਲਿਖਾ।
ਚਾਹੁੰਦਾ ਹਾਂ ਕਿ ਗੀਤ ਲਿਖਾ , ਮੇਰੀ ਪ੍ਰੀਤ ਲਿਖਾ,ਕੋਈ ਬਾਤ ਲਿਖਾ, ਜ਼ਜਬਾਤ ਲਿਖਾਂ।
©Gurinder Singh
Continue with Social Accounts
Facebook Googleor already have account Login Here