ਰੂਹ ਤੇਰੀ ਦੀ ਹੋਂਦ ਬਿਨਾਂ ਤਾਂ ਇਹ ਚੇਹਰਾ,
ਅਮਾਨਤ ਬਚਿਆ ਮੇਰਾ ਸੱਜਣਾਂ ਹੱਸਦਾ ਨਈਂ।
ਉਦਾਸ ਨਗੀਨੇ ਛੱਡ ਕੇ ਤੁਰ ਗਿਆ ਮੁਸਾਫ਼ਿਰ,
ਘੁੰਮਣ ਵਾਲਾ ਭਾਂਵੇ ਅੱਜ ਕੱਲ੍ਹ ਪਿੰਡ ਵਿੱਚ ਵਸਦਾ ਨਈਂ।
ਜ਼ਖ਼ਮ ਹਮੇਸ਼ਾ ਤਾਜ਼ਾ ਰਹਿੰਦੈ ਅੱਜ ਵੀ ਸੱਜਣਾਂ ਵੇ,
ਹਵਾ ਦਾ ਬੁੱਲਾ ਹਾਜ਼ਰ ਹਰ ਦਿਨ ਪੱਛ ਜਾ ਲਾਂਣੇਂ ਨੂੰ।
ਜਦੋਂ ਰੱਬ ਹੀ ਕਰਜੇ ਜੱਗੋਂ ਤੇਰ੍ਹਵੀਂ ਸੱਜਣਾਂ ਵੇ,
ਮੰਨਣਾ ਪੈਂਦੇ ਚੁੱਪ ਕਰਕੇ ਹਰ ਇਕ ਭਾਂਣੇ ਨੂੰ।
ਅਲਵਿਦਾ ਤੇਰੀ ਤੋਂ ਮਗਰੋਂ ਸੱਜਣਾਂ ਓਏ,
ਤੇਰੇ ਵਾਂਗੂੰ ਚਾਂਹਵਾਂ ਕਲਮ ✍️ਮੇਰੀ ਦੇ ਹਰਫ਼ ਸਿਆਣੇਂ ਨੂੰ।💔
ਹਾਂ ਤੇਰੇ ਵਾਂਗੂੰ ਚਾਂਹਵਾਂ ਕਲਮ✍️ ਮੇਰੀ ਦੇ ਹਰਫ਼ ਸਿਆਣੇਂ ਨੂੰ।💔
ਰੂਹ ਤੋਂ ਰੂਹ ਤੱਕ ਅਧੂਰੇ ਅਲਫਾਜਾਂ ਦੀ ਬੰਦਗੀ 🙏
ਪ੍ਰੀਤ ਸਿੱਧੂ ਘੁੰਮਣ ਕਲਾਂ ਬਠਿੰਡਾ
©Preet Sidhu Ghuman Klan
Continue with Social Accounts
Facebook Googleor already have account Login Here